ਪੰਨਾ:Hanju.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਉਨ੍ਹਾਂ ਨੂੰ ਕਈ ਵਾਰ ਸਮਝਾਣ ਦਾ ਯਤਨ ਕੀਤਾ ਪਰੰਤੂ ਸਫਲ ਨ ਹੋਏ। ਉਹ ਸੋਚਦੇ, ਇਹ ਹੋ ਕੀ ਰਿਹਾ ਹੈ। ਇਕ ਪਾਸੇ ਤਾਂ ਮੈਨੂੰ ਜਰਨੈਲ ਕਹਿ ਰਹੇ ਹਨ, ਮੇਰੇ ਨਾਉਂ ਪੁਰ ਅੰਗਰੇਜ਼ਾਂ ਦੀ ਹਤਿਆ ਕਰ ਰਹੇ ਹਨ। ਦੂਜੇ ਪਾਸੇ ਮੇਰੇ ਕਹਿਣ ਪੁਰ ਕੰਨ ਹੀ ਨਹੀਂ ਧਰਦੇ। ਕਾਨੂੰਨ ਦੀ ਨਿਗਾਹ ਨਾਲ ਇਸ ਹਤਿਆ-ਕਾਂਡ ਦੀ ਸਾਰੀ ਜ਼ਿੰਮੇਵਾਰੀ ਮੇਰੇ ਪੁਰ ਹੀ ਹੈ, ਹਾਲਾਂ ਕਿ ਸੱਚੀ ਗੱਲ ਇਹ ਹੈ ਕ ਇਸ ਨਾਲ ਮੇਰਾ ਜ਼ਰਾ ਭੀ ਸੰਬੰਧ ਨਹੀਂ ਹੈ।

ਇਕ ਦਿਨ ਮਿਰਜ਼ਾ ਮੁਗ਼ਲ ਲਾਲ ਕਿਲੇ ਵਿਚ ਆਪਣੇ ਮਕਾਨ ਦੀ ਛੱਤ ਪੁਰ ਖੜੋਤੇ ਹੋਏ ਸਨ ਕਿ ਦੀਵਾਨ ਖਾਸ ਦੇ ਸਾਹਮਣੇ ਵਿਦ੍ਰੋਹੀ ਸਪਾਹੀਆਂ ਨੇ ਕਈ ਅੰਗਰੇਜ਼ ਪੁਰਸ਼ਾਂ,ਇਸਤ੍ਰੀਆਂ ਅਤੇ ਬਾਲਕਾਂਦਾ ਬੱਧ ਕੀਤਾ। ਇਸ ਸਮੇਂ ਨਰਗਸ ਨਜ਼ਰ ਦੀ ਆਯੂ ਅੱਠ ਵਰਿਆਂ ਦੀ ਸੀ। ਇਸ ਗਿਆਨਕ ਦ੍ਰਿਸ਼ ਨੂੰ ਵੇਖਕੇ ਉਹ ਰੋਂਦੀ ਹੋਈ ਪਿਤਾ ਦੀਆਂ ਲੱਤਾਂ ਨਾਲ ਚਮੜ ਗਈ ਤੇ ਬੋਲੀ:-ਉਨ੍ਹਾਂ ਨੂੰ ਬਚਾ ਲਓ।"

ਮਿਰਜ਼ਾ ਮੁਗ਼ਲ ਪਹਿਲਾਂ ਹੀ ਦੁਖੀ ਹੋ ਰਹੇ ਸਨ, ਪੁਤ੍ਰੀ ਦੀ ਪ੍ਰਾਰਥਨਾ ਸਣਕੇ ਹੋਰ ਭੀ ਪਿਗਲ ਗਏ । ਉਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਭਰੀ ਹੋਈ ਅਵਾਜ਼ ਵਿਚ ਬੋਲੇ:-"ਪੁਤ੍ਰੀ, ਮੈਂ ਕੀ ਕਰਾਂ। ਉਹ ਮੇਰਾ ਕਿਹਾ ਨਹੀਂ ਮੰਨਦੇ।"

ਨਰਗਸ ਨਜ਼ਰ ਦਾ ਸੁਭਾੱੱ ਦਾਦਾ ਦੇ ਲਾਡ ਪਿਆਰ ਨਾਲ ਆਗਿਆ ਕਰਨ ਵਾਲਾ ਹੋ ਗਿਆ ਸੀ। ਉਹ ਸਮਝਦੀ