ਪੰਨਾ:Hanju.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

"ਕਿਥੇ?"

"ਵਿਦ੍ਰੋਹੀ ਲੋਕਾਂ ਨੂੰ ਸਮਝਾ ਕੇ ਵੇਖਾਂ ਸ਼ਾਇਦ ਮੰਨ ਹੀ ਜਾਣ।"

ਮਿਰਜ਼ਾ ਮੁਗ਼ਲ ਨੇ ਘਬਰਾਕੇ ਕਿਹਾ-"ਨਹੀਂ, ਅਜੇਹਾ ਨਹੀਂ ਹੋ ਸਕਦਾ।"

"ਕਿਉਂ ?"

"ਉਥੇ ਖ਼ਤਰਾ ਹੈ।"

"ਮੈਂ ਇਸ ਦੇ ਲਈ ਵੀ ਤਿਆਰ ਹਾਂ।"

“ਉਹ ਆਪ ਨੂੰ ਮਾਰ ਸੁਟਣਗੇ।"

ਮੌਲਵੀ ਸਾਹਿਬ ਨੇ ਛਾਤੀ ਤਾਣਕੇ ਉਤ੍ਰ ਦਿਤਾ: "ਮੈਨੂੰ ਇਸ ਦੀ ਭੀ ਪ੍ਰਵਾਹ ਨਹੀਂ।"

ਇਹ ਕਹਿਕੇ ਉਨ੍ਹਾਂ ਨੇ ਨਰਗਸ ਨਜ਼ਰ ਨੂੰ ਪਿਆਰ ਕੀਤਾ, ਮਿਰਜ਼ਾ ਮੁਗ਼ਲ ਨੂੰ ਸਲਾਮ ਕੀਤਾ ਅਰ ਦੀਵਾਨ ਦੇ ਮੈਦਾਨ ਵਲ ਟੁਰ ਪਏ। ਪਰੰਤੂ ਪੌੜੀਆਂ ਭੀ ਅਜੇ ਨਹੀਂ ਉਤ੍ਰੇ ਸਨ ਕਿ ਅਚਾਨਕ ਰੌਲਾ ਜਿਹਾ ਮਚ ਗਿਆ। ਪੁੱਛਣ ਤੋਂ ਪਤਾ ਲਗਾ ਕਿ ਮੌਲਵੀ ਸਾਹਿਬ ਮਾਰੇ ਗਏ।

ਨਰਗਸ ਨਜ਼ਰ ਰੋਣ ਲਗ ਪਈ।

੩.

. ਰਾਤ ਦਾ ਸਮਾਂ ਸੀ। ਲਾਲ ਕਿਲੇ ਵਿਚ ਉਦਾਸੀ ਛਾਈ ਹੋਈ ਸੀ। ਇਹੋ ਸੀ ਜਿਥੇ ਅੱਗੇ ਇਸ ਸਮੇਂ ਕਪੂਰ ਦੇ ਦੀਵੇ ਜਗਿਆ ਕਰਦੇ ਸਨ ਅਰ ਜਿਥੇ ਦਾਸ ਦਾਸੀਆਂ ਦੇ ਰੌਲੇ ਨਾਲ ਕੰਨ ਪਿਆ ਸ਼ਬਦ ਸੁਣਾਈ ਨਹੀਂ ਦਿੰਦਾ ਸੀ। ਪਰ ਅੱਜ ਉਥੇ ਸੁਨਸਾਨ ਅੰਧਕਾਰ ਦਾ ਰਾਜ