ਪੰਨਾ:Hanju.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਸੀ,ਇਤਨੇ ਵਿਚ ਦਰਵਾਜ਼ੇ ਤੋਂ ਇਕ ਬੈਲ ਗੱਡੀ ਨਿਕਲੀ।ਉਸ ਵਿਚ ਨਰਗਸ ਨਜ਼ਰ, ਉਸ ਦੀ ਮਾਂ ਅਤੇ ਇਕ ਪੁਰਸ਼ ਸਨ। ਦਿੱਲੀ ਨੂੰ ਉਸੇ ਦਿਨ ਅੰਗਰਜ਼ਾਂ ਨੇ ਫ਼ਤਹ ਕੀਤਾ ਸੀ। ਬਹਾਦਰਸ਼ਾਹ ਹਮਾਯੂ ਦੇ ਮਕਬਰੇ ਵਿਚ ਗ੍ਰਿਫ਼ਤਾਰ ਹੋ ਗਏ ਸਨ ਅਤੇ ਮਿਰਜ਼ਾ ਮੁਗਲ ਆਪਣੀ ਜਾਂਨ ਛਪਾਉਂਦੇ ਫਰਦੇ ਸਨ। ਨਰਗਸ ਨਜ਼ਰ ਦੀ ਮਾਂ ਨੇ ਅੰਤਲੀ ਵਾਰ ਕਿਲ੍ਹੇ ਵਲ ਵੇਖਿਆ ਅਤੇ ਠੰਡਾ ਸਾਹ ਭਰਕੇ ਗਾਡੀਵਾਨ ਨੂੰ ਕਿਹਾ: “ਚਲ ਭਈ ਲੈ ਚਲ। ਕੈਸਾ ਹਿਰਦੇ-ਵੇਧਕ ਸ਼ਬਦ ਸੀ, ਕੈਸੀ ਤੜਪਾਣ ਵਾਲੀ ਘਟਨਾ ਹੈ। ਉਹੀ ਨਰਗਸ ਨਜ਼ਰ ਅਰ ਉਸਦੀ ਮਾਂ, ਜੋ ਮਖ਼ਮਲ ਪੁਰ ਸੌਂਦੀਆਂ ਸਨ, ਫੁੱਲਾਂ ਪੁਰ ਚਹਿਕਦੀਆਂ ਸਨ, ਫੁਲਵਾੜੀਆਂ ਵਿਚ ਟਹਿਲਦਆਂ ਸਨ, ਇਸ ਵੇਲੇ ਆਪਣੇ ਪ੍ਰਾਣ ਬਚਾਣ ਦੇ ਲਈ ਅਨ੍ਹੇਰੀ ਰਾਤ ਵਿਚ ਨਸੀਆਂ ਜਾ ਰਹੀਆਂ ਸਨ। ਕਦੀ ਓਹ ਤੇਜ ਪ੍ਰਤਾਪ ਦੇ ਦਿਨ ਸਨ। ਉਸ ਸਮੇਂ ਈਰਖਾ ਆਪ ਉਹਨਾਂ ਨਾਲ ਈਰਖਾ ਕਰਦੀ ਸੀ। ਅੱਜ ਸਮੇਂ ਨੇ ਗੇੜ ਖਾਧਾ ਸੀ। ਇਸ ਸਮੇਂ ਅਪਮਾਨ ਭੀ ਉਹਨਾਂ ਪੁਰ ਹੱਸ ਰਿਹਾ ਸੀ।

ਪਰੰਤੁ ਇਸ ਅਪਮਾਨ ਦੀ ਭੀ ਕਿਸ ਨੂੰ ਪ੍ਰਵਾਹ ਸੀ! ਵਿਚਾਰ ਇਹ ਸੀ, ਕਿ ਜਿਸ ਤਰ੍ਹਾਂ ਭੀ ਹੋਵੇ ਭੜਕਦੀ ਅੱਗ ਵਿਚੋਂ ਨਿਕਲ ਚਲੀਏ, ਨਹੀਂ ਤਾਂ ਸੁਖ ਨਹੀਂ। ਗਡੀ ਕਿਸੇ ਅਭਾਗੇ ਦੇ ਭਾਗ ਵਾਂਝ ਠੋਕਰਾਂ ਖਾਂਦੀ ਹੋਈ ਰਵਾਨਾ ਹੋਈ। ਰੋਸ਼ਨੀ ਹੁੰਦੀ ਤਾਂ ਨਸ਼ਨਾ ਮੁਸ਼ਕਲ ਹੋ ਜਾਂਦਾ, ਪਰ ਕਦੇ ਕਦੇ ਕੁਦਰਤ ਭੀ ਅਭਾਗਿਆਂ