ਪੰਨਾ:Hanju.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਦੀ ਸਹਾਇਤਾ ਕਰਦੀ ਹੈ। ਇਸ ਵੇਲੇ ਭੀ ਅਜੇਹਾ ਹੀ ਹੋਇਆ। ਪਰ ਅਜੇ ਛਤ੍ਰ ਪੁਰ ਦੇ ਨੇੜੇ ਹੀ ਪਹੁੰਚੇ ਸਨ ਕਿ ਅਕਾਸ਼ ਵਿਚ ਚੰਦੂਮਾਂ ਨੇ ਮੱਥਾ ਉੱਚਾ ਕੀਤਾ। ਅਭਾਗਾ ਯਾਤ੍ਰੀਆਂ ਦਾ ਜਥਾ ਹਨ੍ਹੇਰਾ ਢੂੰਢਣ ਲੱਗਾ, ਸਾਰੇ ਸੰਸਾਰ ਦਾ ਅੰਧਕਾਰ ਤਾਂ ਉਨਾਂ ਦੇ ਹਿਰਦੇ ਵਿਚ ਇਕੱਠਾ ਹੋ ਚੁਕਾ ਸੀ, ਉਸਦਾ ਬਾਹਰ ਕਿਸ ਤਰਾਂ ਪਤਾ ਲਗਦਾ। ਨਰਗਸ ਨਜ਼ਰ ਦੀ ਮਾਂ ਘਬਰਾ ਗਈ, ਉਸਨੇ ਮਨ ਹੀ ਮਨ ਵਿਚ ਸੈਂਕੜੇ ਮੰਨਤਾਂ ਮੰਨੀਆਂ, ਪ੍ਰਮਾਤਮਾ ਅਗੇ ਪ੍ਰਾਰਥਨਾਂ ਕੀਤੀਆਂ, ਪੀਰਾਂ ਨੂੰ ਭੇਟਾਂ ਚੜ੍ਹਾਉਣੀਆਂ ਪਰਵਾਨ ਕੀਤੀਆਂ, ਪਰੰਤੁ , ਹੋਣਹਾਰ ਨੂੰ ਕੌਣ ਟਾਲ ਸਕਦਾ ਹੈ!

ਇਕਾ-ਇਕ ਦੂਰੋਂ ਧੂੜ ਉਡਦੀ ਦਿਖਾਈ ਦਿੱਤੀ। ਗਾਡੀਵਾਨ ਦਾ ਕਲੇਜਾ ਧੜਕਣ ਲੱਗ ਪਿਆ। ਸੰਦੇਹ ਨੇ ਸਿਰ ਉਠਾਇਆ ਕਿ ਵਿਪਤਾ ਸਿਰ ਪੁਰ ਚੱਕਰ ਲਾ ਰਹੀ ਹੈ, ਤਿਆਰੀ ਕਰਨੀ ਚਾਹੀਏ। ਨਾਲ ਹੀ ਇਹ ਖਿਆਲ ਆਇਆ ਕਿ ਹੋ ਸਕਦਾ ਹੈ ਆਪਣੇ ਹੀ ਆਦਮੀ ਹੋਣ। ਆਸ਼ਾ ਅੰਤਲੇ ਸ੍ਵਾਸ ਤਕ · ਸਾਥ ਨਹੀਂ ਛਡਦੀ। ਕੁਝ ਚਿਰ ਇਹੋ ਹਾਲਤ ਰਹੀ, ਇਥੋਂ ਤਕ ਕਿ ਉਹ ਦਲ ਨੇੜੇ ਆ ਗਿਆ। ਕੁਦਰਤ ਖਾਂ ਦਾ ਕਲੇਜਾ ਹਿਲ ਗਿਆ। ਉਹ ਲੋਕ ਵਿਦ੍ਰੋਹੀ ਸੈਨਾਂ ਦੇ ਸਿਪਾਹੀ ਸਨ, ਜੋ ਲਹੂ ਤਿਹਾਏ ਹੋਕੇ ਚੀਤੇ ਤੋਂ ਵਧ ਜ਼ਾਲਮ ਅਤੇ ਕਾਲੇ ਨਾਗ ਤੋਂ ਅਧਿਕ ਭਿਅੰਕਰ ਹੋ ਗਏ ਸਨ।

ਕੁਦਰਤ ਖਾਂ ਨੇ ਗਾਡੀਵਾਨ ਨੂੰ ਕਿਹਾ "ਗਡੀ ਰੋਕ