ਪੰਨਾ:Hanju.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਲਓ!" ਅਤੇ ਤਲਵਾਰ ਲੈਕੇ ਖੜੇ ਹੋ ਗਏ। ਪਰ ਹੱਥ ਪੈਰ ਕੰਬ ਰਹੇ ਸਨ। ਇਸਤ੍ਰੀਆਂ ਰੋਣ ਲਗ ਪਈਆਂ। ਗਡੀ ਵਾਲੇ ਦਾ ਲਹੂ ਸੁੱਕ ਗਿਆ। ਸਿਪਾਹੀ ਨੇੜੇ ਆ ਗਏ! ਉਨ੍ਹਾਂ ਦੇ ਹੱਥਾਂ ਵਿਚ ਭਾਲੇ ਸਨ, ਅੱਖਾਂ ਵਿਚ ਨਿਰਦੈਤਾ ਦੀ ਅੱਗ ਬਲ ਰਹੀ ਸੀ, ਆਉਂਦੇ ਹੀ ਬੋਲੇ-"ਜੋ ਕੁਝ ਪਾਸ ਹੈ ਖੋਲ੍ਹਕੇ ਰਖ ਦਿਓ,ਨਹੀਂ ਤਾਂ ਮਾਰ ਦਿਤੇ ਜਾਓਗੇ।”

ਕੁਦਰਤ ਖਾਂ ਨੇ ਕਿਹਾ-"ਭਾਈਓ, ਤੁਸੀਂ ਅਸਾਡੇ ਆਦਮੀ ਹੋ, ਤੁਹਾਨੂੰ ਸੋਚਣਾ ਚਾਹੀਦਾ ਹੈ, ਕਦੇ ਤੁਸੀਂ ਅਸਾਡੀਆਂ ਅੱਖਾਂ ਦੇ ਇਸ਼ਾਰੇ ਵੇਖਿਆ ਕਰਦੇ ਸਾਉ। ਅੱਜ ਪ੍ਰਾਲੱਬਧ ਨੇ ਮੂੰਹ ਫੇਰ ਲਿਆ ਹੈ, ਤਾਂ ਤੁਸੀ ਭੀ ਧਮਕੀਆਂ ਦੇਂਦੇ ਹੋ। ਇਹ ਗਲ ਕਿਸੇ ਨੂੰ ਭੀ ਉਚਿਤ ਨਹੀਂ।"

ਇਕ ਸਿਪਾਹੀ ਨੇ ਉੱਤ੍ਰ ਦਿਤਾ-"ਤੁਸਾਂ ਹੀ ਤਾਂ ਚੁਗਲੀਆਂ ਖਾਕੇ ਸਾਨੂੰ ਹਰਵਾਇਆ ਹੈ, ਨਹੀਂ ਤਾਂ ਅਸੀਂ ਇਸ ਸਮੇਂ ਜੰਗਲਾਂ ਵਿਚ ਸਿਰ ਨ ਛ੫ਉਦੇ ਫਿਰਦੇ।"

"ਤਾਂ ਖੁਦਾ ਤੋਂ ਡਰੋ ! ਇਸ ਗੱਡੀ ਵਿਚ ਸ਼ਾਹੀਂ ਘਰਾਣੇ ਦੀ ਇਕ ਇਸਤ੍ਰੀ ਹੈ। ਉਹਨਾਂ ਦਾ ਸਨਮਾਨ ਕਰਨਾ ਜਿਤਨਾ ਮੇਰਾ ਫ਼ਰਜ਼ ਹੈ ਉਤਨਾਂ ਹੀ ਤੁਹਾਡਾ ਹੈ।"

ਇਕ ਦੁਜੇ ਸਿਪਾਹੀ ਨੇ ਵਿਗੜ ਕੇ ਕਿਹਾ-"ਮਾਰੋ, ਬੇਈਮਾਨ ਨੂੰ, ਗੱਲਾਂ ਬਣਾਉਂਦਾ ਹੈ।"

ਜੋਸ਼, ਭੈ ਦੇ ਦੂਰ ਕਰਨ ਦੀ ਸਭ ਤੋਂ ਹੱਛੀ ਦਵਾ ਹੈ। ਕੁਦਰਤ ਖਾਂ ਦੇ ਲਈ ਇਹ ਜੋਸ਼ ਅੰਮਿਤ ਹੋ ਗਿਆ।