ਪੰਨਾ:Hanju.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

੪.

ਦੂਜੇ ਦਿਨ ਨਰਗਸ ਨਜ਼ਰ, ਸਹਾਣੇ ਪਹੁੰਚੀ। ਜ਼ਿਲਾ ਗੁੜਗਾਵਾਂ ਵਿਚ ਇਹ ਇਕ ਛੋਟਾ ਜਿਹਾ ਕਸਬਾ ਹੈ, ਜਿਥੋਂ ਦਾ ਉਹ ਸਵਾਰ ਰਹਿਣ ਵਾਲਾ ਸੀ, ਜਿਸਦੀ ਪੇਮ-ਭਰੀ ਗੋਦ ਵਿਚ ਕੁਦਰਤ ਨੇ ਨਰਗਸ ਨਜ਼ਰ ਨੂੰ ਲਿਆ ਸੁਟਿਆ ਸੀ, ਉਹ ਜ਼ਾਤ ਦਾ ਘਸਿਆਰਾ ਸੀ। ਇਸ ਅਮੁੱਲ ਰਤਨ ਦੇ ਲਈ ਉਸਨੇ ਸੈਂਕੜੇ ਯਤਨ ਕੀਤੇ ਪਰ ਕੋਈ ਲਾਭ ਨ ਹੋਇਆ। ਦਵਾਈਆਂ ਖਾਧੀਆਂ, ਗੰਢੇ ਤਾਵੀਜ਼ ਪਾਏ,ਧੂਣੀਆਂ ਤਪੀਆਂ, ਫਕੀਰਾਂ ਦੀ ਸੇਵਾ ਕੀਤੀ, ਆਪਣੀ ਆਯੂ ਦੇ ਕਈ ਵਰੇ ਇਸੇ ਫੇਰ ਵਿਚ ਬਤੀਤ ਕਰ ਦਿਤੇ, ਆਸ਼ਾ ਪੂਰੀ ਨ ਹੋਈ। ਸੁੰਞਾ ਘਰ ਉਸੇ ਤਰਾਂ ਰਿਹਾ, ਜਦ ਕਿ ੧੮੫੭ ਈ: ਦਾ ਵਰ੍ਹਾ ਆ ਗਿਆ। ਜਿਸ ਦੇ ਸੰਤਾਨ ਨਹੀਂ ਹੁੰਦੀ, ਉਸਦਾ ਹਿਰਦਾ ਪੱਥਰ ਹੋ ਜਾਂਦਾ ਹੈ।ਉਸਦਾ ਹਿਰਦਾ ਪ੍ਰੇਮ ਤੋਂ ਅਨਜਾਣ ਬਣ ਜਾਂਦਾ ਹੈ। ਉਹ ਵਿਦ੍ਰੋਹੀ ਸੇਨਾਂ ਦੇ ਨਾਲ ਮਿਲਕੇ ਰਾਜ ਪ੍ਰਬੰਧ ਨੂੰ ਨਸ਼ਟ-ਭ੍ਰਸ਼ਟ ਕਰਨ ਲੱਗਾ ਮੌਲਵੀ ਅਮੀਨਉੱਲਾ ਨੂੰ ਦਿਨ ਦਿਹਾੜੇ ਮਾਰ ਸਟਣ ਵਾਲਾ ਇਹੋ ਘਸਿਆਰਾ ਸੀ।

ਦੁਪਹਿਰ ਦਾ ਸਮਾਂ ਸੀ, ਘਸਿਆਰਾ ਆਪਣੇ ਘਰ ਪਹੁੰਚਿਆ ਅਰ ਨਰਗਸ਼ ਨਜ਼ਰ ਨੂੰ ਬਾਹਰ ਖੜੀ ਕਰਕੇ ਅੰਦਰ ਗਿਆ। ਉਸਦੀ ਇਸਤ੍ਰੀ ਨੇ ਬੇਸਬਰੀ ਨਾਲ ਪੁਛਿਆ-"ਕੀ ਮਿਲਿਆ?"

"ਤੂੰ ਹੀ ਦਸ।"

“ਰੁਪਿਆ ਪੈਸਾ?"