ਪੰਨਾ:Hanju.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

"ਇਸਤੋਂ ਵਧਕੇ।"

"ਸੋਨੇ ਦੇ ਗਹਿਣੇ?"

"ਉਸਤੋਂ ਭੀ ਚੰਗੀ ਚੀਜ਼।"

"ਉਹ ਕੀ?"

ਘਸਿਆਰੇ ਨੇ ਕਿਹਾ-"ਇਕ ਫੁੱਲ ਵਰਗੀ ਕੰਨਿਆਂ।" ਘਸਿਆਰਣ ਦਾ ਚੇਹਰਾ ਖਿੜ ਗਿਆ। ਉਸ ਦੀਆਂ ਅੱਖਾਂ ਵਿਚ ਆਨੰਦ ਛਲਕਣ ਲੱਗਾ। ਉਹ ਕਾਹਲੀ ਹੋਕੇ ਦੌੜੀ ਅਤੇ ਨਰਗਸ ਨਜ਼ਰ ਨੂੰ ਗਲ ਲਾਕੇ ਰੋਣ ਲਗ ਪਈ। ਇਸ ਸਮੇਂ ਉਸ ਨੂੰ ਅਜੇਹਾ ਪ੍ਰਤੀਤ ਹੋਇਆ ਮਾਨੋ ਨਰਗਸ ਨਜ਼ਰ ਉਸਦੀ ਆਪਣੀ ਵਿਛੜੀ ਹੋਈ ਧੀ ਹੈ, ਜੋ ਚਿਰ ਪਿਛੋਂ ਉਸਦੇ ਪਾਸ ਵਾਪਸ ਆਈ ਹੈ। ਇਸ ਤੋਂ ਉਨ੍ਹਾਂ ਦੋਹਾਂ ਦੇ ਅਨੰਦ ਦਾ ਪਾਰਾਵਾਰ ਨਹੀਂ ਸੀ। ਉਨ੍ਹਾਂ ਨੂੰ ਉਹ ਵਸਤ ਮਿਲੀ ਸੀ, ਜਿਸਦੇ ਲਈ ਉਹ ਦਿਨ ਰਾਤ ਰੋਂਦੇ ਰਹਿੰਦੇ ਸਨ। ਇਸ ਮਹਾਨ ਗਦਰ ਨੇ ਉਨਾਂ ਦੇ ਭਿੱਜੇ ਹੋਏ ਨੇਤ੍ਰਾਂ ਨੂੰ ਖੁਸ਼ਕ ਕਰ ਦਿਤਾ ਸੀ। ਪਰ ਸ਼ੋਕ! ਉਨ੍ਹਾਂ ਦਾ ਇਹ ਆਨੰਦ ਕੇਵਲ ਇਕ ਰਾਤ ਦੇ ਲਈ ਸੀ, ਜੋ ਸਵੇਰੇ ਚੰਦ੍ਰਮਾ ਦੀ ਚਾਂਦਨੀ ਦੇ ਨਾਲ ਹੀ ਨਸ਼ਟ ਹੋ ਗਿਆ। ਦਿਨ ਚੜ੍ਹਿਆ, ਅੰਗ੍ਰੇਜ਼ੀ ਸੈਨਾਂ ਦੇ ਸਿਪਾਹੀਆਂ ਨੇ ਘਸਿਆਰੇ ਨੂੰ ਗ੍ਰਿਫ਼ਤਾਰ ਕਰ ਲਿਆ ਅਰ ਦਿਲੀ ਲੈ ਤੁਰੇ। ਉਥੇ ਸੈਂਕੜੇ ਮਨੁੱਖਾਂ ਨੇ ਗਵਾਹੀ ਦਿੱਤੀ ਕਿ ਇਹ ਆਦਮੀ ਗ਼ਦਰ ਵਿਚ ਸ਼ਾਮਲ ਸੀ। ਅਧਿਕਾਰੀਆਂ ਨੇ ਉਸਨੂੰ ਫਾਂਸੀ ਦਾ ਦੰਡ ਦਿਤਾ। ਇਹ ਸਮਾਚਾਰ ਘਸਿਆਰਨ ਨੇ ਸੁਣਿਆ ਤਾਂ ਪਛਾੜ ਖਾਕੇ ਡਿਗ ਪਈ, ਅਰ ਕਈ ਦਿਨ ਤਕ ਬੀਮਾਰ ਰਹੀ। ਨਰਗਸ