ਪੰਨਾ:Hanju.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਨਜ਼ਰ ਨੇ ਉਸਦੀ ਸੇਵਾ ਟਹਿਲ ਵਿਚ ਦਿਨ ਰਾਤ ਇਕਾ ਕਰ ਦਿਤਾ। ਮਾਂ ਨੂੰ ਗਵਾਕੇ ਉਸ ਨੇ ਮਾਂ ਦੀ ਕਦਰ ਜਾਣੀ ਸੀ। ਪਰ ਇਸ ਦੀ ਸਾਰੀ ਮੇਹਨਤ ਵਿਅਰਥ ਗਈ। ਘਸਿਆਰਨ ਬੱਚ ਨ ਸੱਕੀ। ਨਰਗਸ ਨਜ਼ਰ ਰੋ ਪਿਟ ਕੇ ਰਹਿ ਗਈ। ਉਹ ਹੁਣ ਸੰਸਾਰ ਵਿਚ ਇਕੱਲੀ ਸੀ, ਨਿਰਆਸਰੀ ਅਰ ਦੀਨ। ਜਦ ਕਦੀ ਪਿਛਲੇ ਰਾਜ ਭਾਗ ਦੇ ਦਿਨਾਂ ਨੂੰ ਯਾਦ ਕਰਦੀ ਤਾਂ ਅੱਖਾਂ ਤੋਂ ਹੰਝੂ ਡੁੱਲ੍ਹ ਪੈਂਦੇ ਤੇ ਪਹਿਰਾਂ ਬੱਧੀ ਹਿਚਕੀਆਂ ਭਰਦੀ ਰਹਿੰਦੀ। ਪਰ ਬੇਬੱਸ ਸੀ। ਗਾਈਆਂ ਨੂੰ ਚਗਾਂਦੀ ਸੀ, ਗੋਹੇ ਥਪਦੀ ਸੀ ਤੇ ਰੁੱਖਾ ਸੁਖਾ ਖਾਕੇ ਜਿਥੇ ਥਾਂ ਮਿਲਦੀ ਸੌਂ ਰਹਿੰਦੀ ਸੀ।

ਇਸੇ ਤਰਾਂ ਕਈ ਵਰ੍ਹੇ ਬੀਤ ਗਏ। ਨਰਗਸ ਨਜ਼ਰ ਜਵਾਨ ਹੋ ਗਈ,ਉਸਦੀਆਂ ਮਸਤ ਜਵਾਨੀਆਂ ਦੀਆਂ ਕਿਰਨਾਂ ਨਾਲ ਸਾਰਾ ਪਿੰਡ ਜਗਮਗਾਉਣ ਲਗ ਪਿਆ। ਕੁਦਰਤ ਨੇ ਉਸਤੋਂ ਸੁਖ ਸੰਪਤ ਤਾਂ ਖੋਹ ਲਈ ਸੀ, ਮਾਤਾ ਪਿਤਾ ਖੋਹ ਲਏ ਸਨ, ਪਰ ਉਸਦੀ ਸੁੰਦ੍ਰਤਾ ਨਾ ਖੋਹ ਸਕੀ। ਉਹ ਪਿੰਡ ਵਿਚ ਰਹਿੰਦੀ ਸੀ। ਪਿੰਡ ਵਾਲਿਆਂ ਨੂੰ ਚਿੰਤਾ ਹੋਈ ਕਿ ਜਵਾਨ ਕੰਨਿਆਂ ਦਾ ਕੁਵਾਰੀ ਰਹਿਣਾ ਠੀਕ ਨਹੀਂ। ਕਿਸੇ ਨੇ ਕਪੜਾ ਦਿਤਾ, ਕਿਸੇ ਨੇ ਰੁਪਿਆ ਪੈਸਾ ਅਰ ਇਸਤਰਾਂ ਨਰਗਸ ਨਜ਼ਰ ਦਾ ਵਿਆਹ ਇਕ ਘਸਿਆਰੇ ਦੇ ਨਾਲ ਕਰ ਦਿਤਾ ਗਿਆ। ਉਸ ਸਮੇਂ ਉਸਨੂੰ ਬਹਾਦਰ ਸ਼ਾਹ ਦਾ ਸਮਾਂ ਯਾਦ ਆ ਗਿਆ ਜਦੋਂ ਉਸਦਾ ਕਿਹਾ ਮੋੜਨ ਦਾ ਹੋਂਸਲਾ ਕਿਸੇ ਵਿਚ ਨਹੀਂ ਸੀ। ਵਿਆਹ ਦੇ ਪਿਛੋਂ ਜਦ ਸਾਹੁਰੇ ਘਰ ਗਈ ਤਾਂ ਘਸਿਆਰੇ ਪਤੀ ਨੇ ਕਿਹਾ,"ਵੇਖ!ਤੂੰ