ਪੰਨਾ:Hanju.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੫)

ਖਿਆਲ ਕਰਕੇ ਸਾਡਾ ਸਬੰਧ ਡੂੰਘਾ ਸੀ ।

ਓਹ ਨਿਹਾਇਤ ਹੀ ਅਕਲ-ਮੰਦ ਦੇ ਆਦਰ-ਭਾ ਵਾਲੀ ਲੜਕੀ ਸੀ, ਕਿਉਂਕਿ ਉਸਦੇ ਮਾਂ ਬਾਪ ਬਹੁਤ ਗਰੀਬ ਸਨ, ਇਸ ਲਈ ਉਸ ਦੇ ਦਿਲ ਉਤੇ ਅਮੀਰਾਂ ਵਲੋਂ ਇਕ ਖਾਸ ਕਿਸਮ ਦਾ ਡਰ ਵਾਂਙੂੰ ਰੋਹਬ ਹਰ ਵਕਤ ਪਿਆ ਰਹਿੰਦਾ। ਇਹ ਸਬਕ ਉਸ ਨੂੰ ਆਪਣੇ ਪਿਤਾ ਵੱਲੋਂ ਮਿਲਿਆ ਸੀ ਜੋ ਅਮੀਰਾਂ ਦੀ ਸੇਵਾ ਟਹਿਲ ਕਰਦਾ ਕਰਦਾ ਬੁੱਢਾ ਹੋ ਚਲਿਆ ਸੀ। ਬਦ-ਕਿਸਮਤੀ ਨਾਲ ਮੈਂ ਇਕ ਅਮੀਰ ਬਾਪ ਦਾ ਇਕਲੌਤਾ ਪੁੱਤ੍ਰ ਸਾਂ, ਸਵੇਰੇ ਪਾਠਸ਼ਾਲਾ ਜਾਣ ਤੋਂ ਪਹਿਲਾਂ ਮੈਂ ਮੱਖਣ ਚੂਰੀਆਂ ਖਾਂਦਾ ਹੁੰਦਾ ਸਾਂ, ਦਿਨ ਚੜ੍ਹੇ ਮੇਰਾ ਨੌਕਰ ਮੈਨੂੰ ਦੁਧ ਪਿਲਾਣ ਆਉਂਦਾ। ਮੇਰਾ ਪਹਿਰਾਵਾ ਬੜਾ ਕੀਮਤੀ ਅਤੇ ਸੋਹਣਾ ਹੁੰਦਾ ਸੀ ਜਿਸ ਉਤੇ ਮੇਰੀ ਮਾਂ ਬੇਲ ਬੂਟੇ ਕੱਢ ਦਿਆ ਕਰਦੀ। ਮੇਰੇ ਸਹਿਪਾਠੀ ਮੇਰੀ ਸ਼ਾਨ ਬਾਨ ਵੇਖ ਵੇਖਕੇ ਆਪਸ ਵਿਚ ਗੋਸ਼ੀਆਂ ਕਰਦੇ ਸਨ। ਮੈਂ ਸਬਕ ਹਮੇਸ਼ਾਂ ਭੁਲ ਜਾਇਆ ਕਰਦਾ ਸਾਂ, ਪਰ ਮੈਨੂੰ ਕਦੇ ਮਾਰ ਨਹੀਂ ਪੈਂਦੀ ਸੀ, ਮੁਹੱਲੇ ਦੇ ਹੋਰ ਗਰੀਬ ਲੜਕੇ ਲੜਕੀਆਂ ਛੋਟੇ ਛੋਟੇ ਕਸੂਰ ਤੋਂ ਬੜੇ ਗੁੱਸੇ ਨਾਲ ਕੁਟ ਜਾਂਦੇ ਸਨ, ਮਾਰ ਖਾਣ ਵੇਲੇ ਉਹ ਤਿਰਛੀਆਂ ਨਿਗਾਹਾਂ ਨਾਲ ਮੈਨੂੰ ਵੇਖਦੇ ਹੁੰਦੇ ਸਨ, ਉਨਾਂ ਦੀਆਂ ਨਿਗਾਹਾਂ ਵਿਚੋਂ ਈਰਖਾ ਦੇ ਲੰਬੇ ਨਿਕਲਦੇ ਸਨ। ਉਹ ਹਸਦੇ ਆਉਂਦੇ ਅਤੇ ਰੋਂਦੇ ਜਾਂਦੇ ਸਨ। ਅਮਰ, ਗਰੀਬ ਦੀ ਇਸ ਤਮੀਜ਼ ਨੇ ਉਨਾਂ ਨੂੰ ਉਨਾਂ ਬੇਇਨਸਾਫ਼ੀਆਂ