ਪੰਨਾ:Hanju.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੬)

ਵਾਸਤੇ ਤਿਆਰ ਕਰਨਾ ਸ਼ੁਰੂ ਕਰ ਦਿਤਾ ਸੀ, ਜਿਸਦਾ ਉਨ੍ਹਾਂ ਅਗਲੀ ਜ਼ਿੰਦਗੀ ਵਿਚ ਲਾਜ਼ਮੀ ਤੌਰ ਤੇ ਸ਼ਿਕਾਰ ਹੋਣਾ ਸੀ।

ਮੈਂ ਕੀ ਦਸਾਂ, ਉਹ ਦਿਨ ਕਿਹੋ ਜਹੇ ਸਨ, ਅਛੇ ਸਨ ਯਾ ਬੁਰੇ, ਪ੍ਰੰਤੂ ਇਹ ਤਾਂ ਪੱਕੇ ਤੌਰ ਤੇ ਕਹਿ ਸਕਦਾ ਹਾਂ ਕਿ ਉਹੋ ਦਿਨ ਸਨ ਜਿਨਾਂ ਦੇ ਤੁਫੈਲ ਮੇਰੀ ਜ਼ਿੰਦਗੀ ਵਿਚ ਇਕ ਤਬਦੀਲੀ ਹੋਈ। ਮੈਨੂੰ ਗਰੀਬਾਂ ਨਾਲ ਮੁਹੱਬਤ ਹੋਣ ਲਗੀ ਅਰ ਉਨ੍ਹਾਂ ਨਾਲ ਹਮਦਰਦੀ ਪੈਦਾ ਹੋਈ ।

ਹੋ ਸਕਦਾ ਹੈ ਇਸ ਤਬਦੀਲੀ ਦੀ ਤਹਿ ਵਿਚ ਗਰੀਬਾਂ ਦੀ ਸੂਰਤ ਹੋਵੇ, ਜਿਸਨੇ ਮੈਨੂੰ ਆਪਣਾ ਬਣਾ ਲਆ ਸੀ। ਛੁੱਟੀ ਦੇ ਦਿਨ ਅਸੀਂ ਲੁਕਣ-ਮੀਚੀ ਖੇਡਿਆ ਕਰਦੇ ਸਾਂ, ਮੈਂ ਛਪ ਜਾਂਦਾ ਸੀ, ਉਹ ਮੈਨੂੰ ਢੂੰਡਿਆਂ ਕਰਦੀ ਸੀ। ਲੰਗਰ ਖਾਨੇ ਵਿਚ, ਦਾਣਿਆਂ ਦੀ ਕੋਠੜੀ ਵਿਚ, ਮਹਿੰ ਵਾਲੇ ਛੱਪਰ ਵਿਚ, ਪਉੜੀਆਂ ਦੀ ਡਾਟ ਹੇਠ, ਨੌਕਰ ਖਾਨੇ ਵਿਚ, ਯਾ ਕਦੀ ਕਦੀ ਪਿਤਾ ਜੀ ਦੀ ਕੁਰਸੀ ਹੇਠਾਂ, ਉਹ ਕੁੜੀ ਜੋ ਖੂਹ ਦੀ ਲਠ ਵਾਂਗ ਚਾਰ ਚੁਫੇਰੇ ਫਿਰਿਆ ਕਰਦੀ ਸੀ।

ਅਸੀਂ ਅਮੀਰ ਸਾਂ ਪਰ ਕੰਜੂਸ ਸਾਂ, ਗਰੀਬਾਂ ਗਰੀਬ ਸੀ ਪਰ ਉਸ ਦੇ ਮਾਂ ਬਾਪ ਉਦਾਰ ਚਿਤ ਅਰ ਆਏ ਗਏ ਦੀ ਸੇਵਾ ਟਹਿਲ ਕਰਣ ਵਾਲੇ ਸਨ। ਜੇਹੜੇ ਫਕੀਰ ਅਸਾਡੇ ਦਰਵਾਜ਼ੇ ਤੋਂ "ਚਲੇ ਜਾਓ" ਸੁਣਕੇ ਖਾਲੀ ਜਾਂਦੇ ਸਨ, ਉਨ੍ਹਾਂ ਦੀ ਝੋਲੀ ਗਰੀਬਾਂ ਦੇ ਦਰਵਾਜ਼ਿਓਂ ਭਰੀ ਜਾਂਦੀ ਸੀ।