ਪੰਨਾ:Hanju.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਮੈਂ ਗਰੀਬਾਂ ਦੇ ਘਰ ਜਾਂਦਾ ਸੀ ਤਾਂ ਉਸ ਦੀ ਮਾਂ ਮੈਨੂੰ ਖਾਣ ਲਈ ਕੋਈ ਨਾ ਕੋਈ ਚੀਜ਼ ਜੋ ਗਰੀਬਾਂ ਦਾ ਪਿਤਾ ਉਸ ਵਾਸਤੇ ਆਇਆ ਹੁੰਦਾ ਸੀ,ਦੁਆ ਕਰਦੀ ਸੀ। ਗਰੀਬਾਂ ਅਸਾਡੇ ਘਰ ਆਉਂਦੀ ਸੀ ਤਾਂ ਮੇਰੀ ਮਾਂ ਉਸ ਤੋਂ ਇਤਨਾਂ ਪੁਛ ਲੈਣਾ ਕਿ “ਬਚੀ ਰਾਜ਼ੀ ਏ?" ਕਾਫੀ ਸਮਝਿਆ ਕਰਦੀ ਸੀ। ਇਕ ਅਮੀਰ ਘਰ ਵਾਲੀ ਦੇ ਵਾਸਤੇ ਗਰੀਬ ਲੜਕੀ ਤੋਂ ਰਾਜ਼ੀ ਖੁਸ਼ੀ ਪੁਛ ਲੈਣਾ ਬੜਾ ਆਦਰ ਸਮਝਿਆ ਜਾਂਦਾ ਸੀ ਅਰ ਇਸ ਉਤੇ ਮੇਰੀ ਮਾਂ ਫਖਰ ਕੀਤਾ ਕਰਦੀਸੀ, ਇਸ ਨੂੰ ਹੰਕਾਰ ਅਰ ਵਡਿਆਈ ਦੀ ਆਦਤ ਨਹੀਂ!

ਪਿਤਾ ਜੀ ਜ਼ਰਾ ਤੇਜ਼ ਸੁਭਾੱ ਸਨ, ਗਰੀਬਾਂ ਉਨਾਂ ਤੋਂ ਬਹੁਤ ਡਰਦੀ ਸੀ, ਉਨ੍ਹਾਂ ਨੇ ਜ਼ਰਾ ਜ਼ਰਾ ਕਸੂਰ ਬਦਲੇ ਕਈ ਆਦਮੀਆਂ ਨੂੰ ਕੈਦਖਾਨੇ ਭੇਜਵਾ ਦਿਤਾ। ਸਾਰਾ ਸ਼ਹਿਰ ਉਨ੍ਹਾਂ ਦੇ ਗੁੱਸੇ ਤੋਂ ਡਰਦਾ ਸੀ। ਉਨ੍ਹਾਂ ਨੂੰ ਦਰਜਾ ਅਵਲ ਦੀ ਮੈਜਿਸਟ੍ਰੇਟੀ ਦੇ ਅਖਤਿਆਰ ਭੀ ਸਨ। ਇਹ ਵਿਰਸਾ ਖਾਨਦਾਨੀ ਚਲਾ ਆਉਂਦਾ ਸੀ। ਗਰੀਬਾਂ ਨੇ ਇਕ ਦਿਨ ਭੋਲੇਪਨ ਨਾਲ ਮੈਥੋਂ ਪੁਛਿਆ:-"ਤੁਸਾਡੇ ਪਿਤਾ ਜੀ ਦਾ ਉਹ ਕੈਦਖਾਨਾ ਕਿਥੇ ਹੈ ਜਿਥੇ ਗਰੀਬ ਲੋਕ ਭੇਜੇ ਜਾਂਦੇ ਹਨ?" ਇਹ ਸਵਾਲ ਮਾਮੂਲੀ ਸੀ ਪਰ ਇਸਨੇ ਮੈਨੂੰ ਖੂੰਨ ਦੇ ਅਥਰੂੰ ਰੁਆ ਦਿਤੇ। ਮੇਰੀਆਂ ਕਈ ਰਾਤਾਂ ਅਫ਼ਸੋਸ ਵਿਚ ਬੀਤੀਆਂ। ਪਿਤਾ ਜੀ ਤੋਂ ਵੱਡਾ ਹੁਕਮ ਇਕ ਅਰਸ਼ ਉਤੇ ਭੀ ਤਾਂ ਸੀ, ਕੀ ਉਨ੍ਹਾਂ ਨੂੰ ਉਸ ਦੇ ਹੁਕਮ ਦਾ ਡਰ ਨਹੀਂ ਸੀ? ਜੋ ਖੁਦ ਉਨ੍ਹਾਂ ਦਾ ਭੀ ਹਾਕਮ ਸੀ?