ਪੰਨਾ:Hanju.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਪਰ ਬੇਖੁਦੀ ਨੇ ਮੈਨੂੰ ਉਸ ਤੋਂ ਇਤਨਾ ਪੁੱਛਣ ਦੀ ਮੋਹਲਤ ਨੇ ਦਿਤੀ ਕਿ ਇਸ ਰਾਤ ਉਸਦੀ ਆਪਣੀ ਲਾਲਸਾ ਕੀ ਸੀ।

੨.

ਹੈ ਦੋਸਤ ! ਨ ਛੇੜ ਇਹ ਦਿਲ ਹਿਲਾੱ ਦੇਣ ਵਾਲੀ ਅਸਫਲਤਾ ਦਾ ਕਿੱਸਾ। ਇਸ ਦਰਦ-ਨਾਕ ਅਰਮਾਨ ਦੀ ਕਹਾਣੀ। ਕਾਸ਼, ਮਸੂਮਾਂ ਨੂੰ ਨ ਵੇਖਦਾ, ਕਾਸ਼! ਅਸੀ ਇਕ ਦੂਜੇ ਨਾਲੋਂ ਬਿਗਾਨੇ ਹੋਂਦੇ।

ਮੈਂ ਅਮੀਰੀ ਦੀਆਂ ਖੁਸ਼ੀਆਂ ਵਿਚ ਜ਼ਿੰਦਗੀ ਗੁਜ਼ਾਰ ਦੇਂਦਾ, ਅਰ ਉਸਦੀਆਂ ਉਮੰਗਾਂ ਦਾ ਪੱਲਾ ਭੀ ਕਿਸੇ ਗਰੀਬ ਨਾਲ ਬੱਝ ਜਾਂਦਾ।

ਕਿਸਮਤ ਨੇ ਸਾਨੂੰ ਹਮਜੋਲੀ ਬਨਾਇਆ, ਸਾਡੇ ਦਿਲਾਂ ਵਿਚ ਮੁਹੱਬਤ ਦਾ ਬੀਜ ਬੀਜਿਆ, ਜਿਸਨੂੰ ਅਸਾਂ ਨੇ ਪਵਿੱਤਰਤਾ ਤੇ ਸਚਾਈ ਦਾ ਪਾਣੀ ਸਿੰਜ ੨ ਕੇ ਇਸ਼ਕ ਦੀ ਪਉੜੀ ਤਕ ਪਹੁੰਚਾਇਆ। ਪਰ ਅਫ਼ਸੋਸ! ਅੰਤ ਨੂੰ ਦੁਨੀਆਂ ਤੇ ਦੁਨਿਆਵੀ ਰਵਾਜ, ਅਮੀਰੀ ਗਰੀਬੀ ਦੀ ਅਫ਼ਸੋਸ-ਨਾਕ ਭਿੰਨਤਾ ਦਾ ਸ਼ਰਮ-ਨਾਕ ਜਜ਼ਬਾ ਮੈਨੂੰ ਉਸ ਨਾਲੋਂ ਅਰ ਉਸਨੂੰ ਮੇਰੇ ਨਾਲੋਂ ਹਮੇਸ਼ਾਂ ਵਾਸਤੇ ਅੱਡ ਕਰ ਗਿਆ। ਮੈਨੂੰ ਕੋਈ ਪੁਛਦਾ ਯਾ ਮੇਰੀ ਰਾਇ ਦੀ ਕੋਈ ਵੱਟਤ ਹੁੰਦੀ ਯਾ ਮੈਨੂੰ ਆਪਣੇ ਕੀਤੇ ਉਤੇ ਕੁਝ ਅਖਤਿਆਰ ਹੁੰਦਾ ਤਾਂ ਮੈਂ ਕਹਿੰਦਾ-"ਗਰੀਬਾਂ ਅਰ ਮੈਂ ਮੌਤ ਦੇ ਸਾਥੀ ਹਾਂ, ਸਾਡਾ ਮੁਹੱਬਤ ਦਾ ਪੱਲੜਾ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਆਪਸ ਵਿਚ ਬੰਨ੍ਹ ਦਿਤਾਨ