ਪੰਨਾ:Hanju.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

ਗਿਆ! ਉਹ ਮੇਰੀ ਹੈ, ਮੈਂ ਉਸਦਾ!" ਪਰ ਮਾਂ ਬਾਪ ਅਰ ਉਹ ਭੀ ਖ਼ਾਨਦਾਨੀ ਰਈਸ, ਮਾਤਾ ਦੇ ਦਿਲ ਵਿਚ ਪੁੱਤਰ ਨੂੰ ਘੋੜੀ ਚੜ੍ਹਿਆ ਹੋਇਆ ਵੇਖਣੇ ਦੀ ਖ਼ਾਹਸ਼ ਸੀ। ਬਲਕਿ ਇਕ ਅਜੇਹੀ ਨੂੰਹ ਲਿਆਉਣ ਦੀ ਖਾਹਿਸ਼ ਸੀ ਜੋ ਕਿਸੇ ਨੁਵਾਬ ਦੀ ਇਕਲੌਤੀ ਧੀ ਹੋਵੇ। ਬਾਪ ਲਈ ਤਾਂ ਗਰੀਬਾਂ ਦੀ ਸੂਰਤ ਸ਼ਕਲ ਵੇਖਣੀ ਹੀ ਹੱਤਕ ਸੀ, ਫਿਰ ਗਰੀਬਾਂ ਦਾ ਅਰ ਮੇਰਾ ਸੰਬੰਧ ਕਿਸਤਰਾਂ ਹੋ ਸਕਦਾ ਸੀ।

੩.

ਸਾਵਣ ਦਾ ਮਹੀਨਾ ਸੀ, ਕਾਲੀਆਂ ਘਟਾਂ ਨਾਲ ਕੱਜਿਆ ਅਸਮਾਨ ਅਰ ਠੰਡੀ ਹਵਾ। ਮੈਨੂੰ ਉਹ ਦਿਨ ਕਦੀ ਨਹੀਂ ਭੁੱਲੇਗਾ। ਗਰੀਬਾਂ ਸਾਡੇ ਘਰ ਆਈ ਹੋਈ ਸੀ, ਸਾਡੇ ਘਰਾਣੇ ਦੀਆਂ ਕੁੜੀਆਂ ਤੇ ਇਸਤ੍ਰੀਆਂ ਪੀਂਘ ਝੂਟ ਰਹੀਆਂ ਸਨ। ਮੇਰੀ ਮੰਗਣੀ ਇਲਾਕੇ ਦੇ ਇਕ ਰਈਸ ਦੀ ਲੜਕੀ ਨਾਲ ਹੋ ਚੁੱਕੀ ਸੀ, ਤੇ ਮੇਰੀਆਂ ਘਰਾਣੇ ਦੀਆਂ ਭੈਣਾਂ ਅਰ ਰਿਸ਼ਤੇਦਾਰਾਂ ਦੀਆਂ ਦੂਜੀਆਂ ਕੁੜੀਆਂ ਅਜੇਹੇ ਗੀਤ ਗਾ ਰਹੀਆਂ ਸਨ ਕਿ ਜਿਨ੍ਹਾਂ ਵਿਚ ਮੇਰੇ ਵਿਆਹ ਅਰ ਵਿਆਹ ਦੇ ਪਿਛੋਂ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਸੀ। ਮੇਰੀ ਮਾਂ ਨੇ ਇਸ ਸਮੇਂ ਨੂੰ ਸੁਹਾਵਣਾ ਬਨਾਣ ਲਈ ਬਹੁਤ ਕੁਝ ਰਿੱਧਾ-ਪਕਾਇਆ ਭੀ ਸੀ, ਪਰ ਇਸ ਸਾਰੇ ਠਾਠ ਦੀ ਪ੍ਰਬੰਧਕ ਅਰ ਇਨ੍ਹਾਂ ਸਭ ਖਾਣ ਵਾਲੀਆਂ ਚੀਜ਼ਾਂ ਦੀ ਵਰਤਾਵੀ ਕੌਣ ਸੀ? ਗਰੀਬਾਂ! ਆਹ! ਓਹੀ ਚਾਹਵਾਨ, ਜਿਸ ਨੂੰ