ਪੰਨਾ:Hanju.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਮੈਂ ਇਸ ਘਰ ਦੀ ਮਾਲਕਾ ਦੇ ਬਨਾਣ ਦੀ ਚਾਹ ਰਖਦਾ ਸੀ ਅਤੇ ਜਿਸਦੀ ਉਹ ਹੱਕਦਾਰ ਭੀ ਸੀ! ਮੈਂ ਉਸ ਨੂੰ ਵੇਖਿਆ, ਉਹ ਉਨ੍ਹਾਂ ਅੱਖਾਂ ਨਾਲ ਮੈਨੂੰ ਵੇਖਦੀ ਸੀ ਜਿਨਾਂ ਵਿਚ ਹਿਰਸ ਸੀ !ਨਿਰਾਸਤਾ ਸੀ! ਅਤੇ ਗ਼ਮ ਸੀ। ਉਹ ਮੇਰੇ ਪਾਸੋਂ ਦਿਲ ਮੰਗਦੀ ਸੀ ਉਹ ਮੈਥੋਂ ਉਸ ਕੌਲ ਦੇ ਪਾਲਨਾਕਰਣ ਦੀ ਚਾਹਵਾਨ ਸੀ, ਜੋ ਮੇਰੀ ਰੂਹ ਨੇ ਉਸਦੀ ਰੂਹ ਨਾਲ ਕੀਤਾ ਸੀ। ਅਰ ਸੱਚ ਤਾਂ ਇਹ ਹੈ ਕਿ ਉਹ ਆਪਣਾ ਹੱਕ ਮੰਗਦੀ ਸੀ। ਮੈਂ ਉਸ ਨੂੰ ਹੌਲੀ ਹੌਲੀ ਕਿਹਾ-"ਗਰੀਬਾੰ, ਮੈਂ ਬੇਗੁਨਾਹ ਹਾਂ! ਸ਼ੋਕ! ਮੈਂ ਬੇਗੁਨਾਹ ਹਾਂ! ਕਾਸ਼, ਮੈਂ ਇਸ ਯਕੀਨ ਨੂੰ ਤੇਰੇ ਦਿਲ ਤਕ ਪਹੁੰਚਾ ਸਕਦਾ ਕਿ ਜੇ ਮੈਂ ਜਿਉਂਦਾ ਹਾਂ ਤਾਂ ਸਿਰਫ਼ ਇਸ ਲਈ ਕਿ ਮੈਂ ਆਪਣੀ ਰੂਹ ਨੂੰ ਆਪਣੀ ਸਾਰੀ ਹਸਤੀ ਨੂੰ ਮਰਦੇ ਦੱਮ ਤਕ ਹਮੇਸ਼ਾਂ ਤੇਰੇ ਉਤੋਂ ਕੁਰਬਾਨ ਕਰਦਾ ਰਹਾਂ?"

ਗ਼ਮ ਅਤੇ ਬੇਕਰਾਰੀ ਦੇ ਹੰਝੂ ਜੋ ਅਜੇ ਤਕ ਦਿਲ ਉਤੇ ਖੂੰਨ ਵਿਚ ਬੰਦ ਸਨ ਤੜਪ ਕੇ ਨਿਕਲ ਆਏ! ਆਹਾਂ ਕੂਕਾਂ ਬਣਕੇ ਬੁਲ੍ਹਾਂ ਉਤੇ ਆ ਗਈਆਂ ਅਤੇ ਇਸ ਖੁਸ਼ੀ ਦੇ ਘਰ ਦੇ ਇਕ ਇਕਾਂਤ ਕੋਨੇ ਵਿਚ ਮੈਂ ਅਤੇ ਉਹ ਫੁਟ ਫੁਟ ਕੇ ਰੋਏ। ਪਰ ਦੂਜੇ ਦਿਨ ਮੈਂ ਸੋਚਿਆ ਕਿ ਮੈਂ ਬੇਗੁਨਾਹ ਹਾਂ ਤਾਂ ਗੁਨਾਹ ਕਰਨ ਵਾਲਾ ਕੌਣ ਹੈ? ਮੈਂ ਯਾ ਮੇਰੀ ਅਮੀਰੀ?

ਐ ਪਾਪੀ ਦਿਲ! ਮੈਂ ਖ਼ੁਦਾ ਦੇ ਹਜ਼ੂਰ ਜਾਣਾ ਹੈ। ਉਥੇ ਇਸ ਮਸੂਮਾਂ ਦਾ ਦਿਲ ਦਾਵੇਦਾਰ ਹੋਵੇਗਾ ਅਤੇ ਮੈਂ