ਪੰਨਾ:Hanju.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਦ

************

ਜਦੋਂ ਦੀਆਂ ਮਾਂ ਅਤੇ ਰਾਣੀ ਸੁਰਗਵਾਸ ਹੋਈ ਹਨ, ਤਦੋਂ ਤੋਂ ਹਜ਼ਾਰ ਵਾਰ ਇਛਆ ਰਹਿਣ ਪੂਰ ਵੀ ਦੋਹਾਂ ਵਿਚੋਂ ਕਿਸੇ ਨੂੰ ਸੁਪਨੇ ਵਿਚ ਨਹੀਂ ਵੇਖਿਆ। ਇਸ ਵੇਲੇ ਰਾਤ ਦੇ ਤਿੰਨ ਵਜੇ ਹਨ। ਅਜ ਦੋਹਾਂ ਨੂੰ ਸੁਪਨੇ ਵਿਚ ਵੇਖਿਆ। ਦੋਵੇਂ ਨੂੰਹ ਸੱਸ ਬੈਠੀਆਂ ਬੜੇ ਅਨੰਦ ਵਿਚ ਗੱਲਾਂ ਬਾਤਾਂ ਕਰ ਰਹੀਆਂ ਹਨ। ਰਾਣੀ ਛੱਜ ਨਾਲ ਦਾਣੇ ਛੱਟ ਰਹੀ ਹੈ, ਮਾਂ ਸਾਮ੍ਹਣੇ ਬੈਠੀ ਹੈ। ਉਨਾਂ ਦੇ ਚੇਹਰਿਆਂ ਉਤੇ ਪ੍ਰਸੰਨਤਾ, ਬੁਲਾਂ ਪੁਰ ਮੁਸਕਾਹਟ ਅਤੇ ਅੰਦਰ ਅਨੰਦ ਛਲਕ ਰਿਹਾ ਹੈ।

ਅਜ ਰਾਣੀ ਅਤੇ ਮਾਂ ਨੂੰ ਇਸ ਤਰਾਂ ਬੜੀ ਖੁਸ਼ੀ ਵਿਚ ਕੋਲੋ-ਕੋਲ ਬਹਿਕੇ ਗੱਲਾਂ ਕਰਦਿਆਂ ਵੇਖ, ਮੇਰੀ ਹੈਰਾਨੀ ਦਾ ਟਿਕਾਣਾ ਨ ਰਿਹਾ। ਜਦ ਤਕ ਮਾਂ ਜੀਉਂਦੀ ਰਹੀ, ਤਦ ਤਕ ਉਹ ਬਰਾਬਰ ਕੋਈ ਨ ਕੋਈ ਬਹਾਨਾ ਢੂੰਡਕੇ ਰਾਣੀ ਪੁਰ ਊਜਾਂ ਹੀ ਲਾਉਂਦੀ ਰਹੀ ਤੇ ਉਸ ਨਾਲ ਲੜਦੀ ਰਹੀ। ਰਾਣੀ ਨੇ ਆਪਣੇ ਦਿਲ ਉਤੇ ਪੱਥਰ ਰਖਕੇ ਮਾਂ ਦੀਆਂ ਸਾਰੀਆਂ ਗੱਲਾਂ ਅਰ ਚਵ੍ਹੀਆਂ ਘੰਟਿਆਂ ਦੀਆਂ ਝਿੜਕਾਂ ਝੰਬਾਂ ਸਹੀਆਂ ਪਰ ਕਦੀ ਵੀ ਮੂੰਹੋਂ ਅੱਧੀ ਗੱਲ ਤਕ ਭੀ ਨ ਕੱਢੀ। ਉਸਦੀ ਰੁਆੱ ਦੇਣ ਵਾਲੀ ਵੇਦਨਾਂ ਦਾ ਪਿਆਲਾ ਨੱਕਾ-