ਪੰਨਾ:Hanju.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਗੱਲ ਨੇ ਅਸਚਰਜਤਾ ਪੈਦਾ ਕਰ ਦਿੱਤੀ ! ਇਸੇ ਅਸਚਰਜਤਾ ਨੇ ਸੁਪਨਾ ਤੋੜ ਦਿਤਾ ਅਤੇ ਅੱਖ ਖੁਲ੍ਹ ਗਈ।

ਇਸ ਸੁਪਨੇ ਨੇ ਅਜ ਇਕ ਦੁਖ ਭਰੀ ਯਾਦਨੂੰ ਜਗਾ ਦਿੱਤਾ ਹੈ, ਅਜ਼ ਰਾਣੀ ਦੇ ਬਾਕੀ ਜੀਵਨ ਦੀਆਂ ਸਭ ਤੋਂ ਗੱਲਾਂ ਇਕ ਇਕ ਕਰਕੇ ਯਾਦ ਆ ਰਹੀਆਂ ਹਨ। ਇਕ ਦਿਨ ਦੇ ਵਾਸਤੇ ਭੀ ਮੈਂ ਰਾਣੀ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੱਤਾ ਪਰ ਜਦੋਂ ਉਸਦੀ ਬੀਮਾਰੀ ਵਧ ਗਈ, ਇਥੇ ਉਸਦੀ ਟਹਿਲ ਕਰਨ ਵਾਲਾ ਕੋਈ ਆਪਣਾ ਨਾ ਰਿਹਾ ਤੱਦ ਪਿਤਾ ਜੀ ਨੇ ਉਸਨੂੰ ਉਸਦੇ ਪੇਉਕੇ ਭੇਜਵਾ ਦਿਤਾ। ਜਾਂਦੀ ਵਾਰ ਮੈਂ ਰਾਣੀ ਨੂੰ ਮਿਲ ਭੀ ਨਾ ਸਕਿਆ। ਇਕਦਿਨ ਜਦ ਉਚ ਮਹੀਨਿਆਂ ਦੀ ਬੀਮਾਰੀ ਲਗ ਜਾਣ ਕਰ ਕੇ ਬੜੀ ਨਿਰਬਲ ਤੇ ਕਮਜ਼ੋਰ ਹੋ ਗਈ ਤਦ ਉਸ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ-"ਜ਼ਰਾ ਹੱਥ ਦਾ ਸਹਾਰਾ ਦਿਓ,ਉਠਕੇ ਖੜਣਾ ਚਾਹੁੰਦੀ ਹਾਂ।" ਰਾਣੀ ਨੇ ਕਦੀ ਜਾਣ ਬੁਝਕੇ ਮੇਰੇ ਨਾਲ ਗਲ ਬਾਤ ਨਹੀਂ ਕੀਤੀ ਸੀ, ਮੇਰੇ ਸਾਮ੍ਹਣੇ ਆਪਣਾ ਮੁੰਹ ਤਕ ਨੰਗਾ ਨਹੀਂ ਕੀਤਾ ਸੀ। ਅੱਜ ਉਸਨੇ ਮੇਰੇ ਪਾਸੋਂ ਖੜੇ ਹੋਣ ਵਿਚ ਸਹਾਇਤਾ ਦੀ ਮੰਗ ਮੰਗੀ। ਅੱਜ ਉਹ ਇਤਨੀ ਨਿਰਬਲ ਹੋ ਗਈ ਕਿ ਉਸਨੂੰ ਮੇਰੇ ਪਾਸੋਂ ਸਹਾਇਤਾ ਦੀ ਭਿਛਿਆ ਮੰਗਣੀ ਪਈ, ਇਹ ਯਾਦ ਆਉਂਦਿਆਂ ਹੀ ਮੇਰਾ ਹਿਰਦਾ ਬਹਿ ਗਿਆ। ਕਦੀ ਹੰਝੂ ਨਹੀਂ ਕਿਰੇ,- ਅਜ ਬੱਜਰ ਹਿਰਦੇ ਦਾ ਕੜ੍ਹ ਪਾਟਕੇ ਦੋ ਚਾਰ ਗੁਰਮ ਗਰਮ