ਪੰਨਾ:Hanju.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਨੂੰ ਵੇਖਣ ਲਈ ਦੌੜਿਆ ਗਿਆ। ਸ਼ਾਮ ਹੁੰਦਿਆਂ ਹੀ ਪਿੰਡ ਜਾ ਪਹੁੰਚਿਆ। ਰਾਣੀ ਵੇਹੜੇ ਵਿਚ ਮੰਜੀ ਪੂਰ ਲੇਟੀ ਹੋਈ ਸੀ। ਉਸਦੀ ਮਾਂ ਖਿੜੇ ਮੱਥੇ ਅੱਗੋਂ ਆਣ ਮਿਲੀ। ਮੈਂ ਪੈਰੀਂ ਹੱਥ ਲਾਇਆ; ਉਨਾਂ ਦਿਲਾਸਾ, ਪਿਆਰ ਤੇ ਅਸੀਸਾਂ ਦਿਤੀਆਂ। ਮਿਲਕੇ ਉਹ ਤਾਂ ਮੇਰੇ ਲਈ ਰੋਟੀ ਤਿਆਰ ਕਰਨ ਲਈ ਅੰਦਰ ਚਲੀ ਗਈ, ਤੇ ਗੱਲ ਬਾਤ ਕਰੇਨ ਦੇ ਖਿਆਲ ਨਾਲ ਮੈਂ ਰਾਣੀ ਦੀ ਮੰਜੀ ਪੁਰ ਹੀ ਬਹਿ ਗਿਆ। ਰਾਣੀ ਤੁਰਤ, ਆਦਰ ਨਾਲ ਆਪ, ਮੰਜੀਓਂ ਉਤਰਕੇ ਹੇਠ ਜ਼ਮੀਨ ਪੁਰ ਬਹਿ ਗਈ। ਉਸਨੇ ਮੇਰੇ ਹੱਥ ਸ਼ਹਿਰੋਂ ਕੁਝ ਸਬਜ਼ੀ ਮੰਗਾਈ ਸੀ, ਉਸਨੂੰ ਚੀਰਕੇ ਚਾੜ੍ਹਨ ਲਈ ਮਾਂ ਕੋਲ ਭੇਜਣ ਲੱਗੀ। ਰਾਣੀ ਨੇ ਆਪਣੀ ਸੁਭਾਵਕ ਲੱਜਿਆ ਦੇ ਕਾਰਣ ਮੇਰੇ ਨਾਲ ਬਾਹਲੀ ਬਾਤ-ਚੀਤ ਨਹੀਂ ਕੀਤੀ। ਉਸਨੇ ਸਭ ਗੱਲਾਂ ਬਹੁਤ ਸੰਖੇਪ ਜਹੀਆਂ ਹੀ ਕੀਤੀਆਂ। ਮੈਨੂੰ ਮਲੂਮ ਹੋਇਆ, ਇਥੇ ਆਉਣ ਨਾਲ ਰਾਣੀ ਕੁਝ ਰਾਜ਼ੀ ਹੋ ਆਈ ਹੈ। ਸਵੇਰ ਵੇਲੇ ਜਦ ਮੈਂ ਜੰਗਲ-ਪਾਣੀ ਤੇ ਅਸ਼ਨਾਨ ਕਰਕੇ ਬਾਹਰੋਂ ਆਇਆ, ਤਾਂ ਵੇਖਿਆ, ਰਾਣੀ ਬਰਾਂਡੇ ਵਿਚ ਬੈਠੀ ਚਾੜ੍ਹਨ ਵਾਸਤੇ ਦਾਲ ਸਾਫ਼ ਕਰ ਰਹੀ ਸੀ। ਉਸਦੀ ਮਾਂ ਨੇ ਛੇਤੀ ਕਰਨ ਲਈ ਇਸ਼ਾਰਾ ਕੀਤਾ, ਰਾਣੀ ਨੇ ਬੜੀ ਤੇਜ਼ੀ ਨਾਲ ਕੰਮ ਖਤਮ ਕੀਤਾ।

ਮੈਂ ਜਦ ਸਾਢੇ ਯਾਰਾਂ ਵਜੇ ਰੋਟੀ ਖਾਕੇ ਉਠਿਆ ਤਾਂ ਮੈਨੂੰ ਆਲਸ ਜਿਹਾ ਮਲੂਮ ਹੋਇਆ। ਮੇਰੇ ਲਈ ਬਿਸਤਰਾ ਵਿਛਾ ਦਿਤਾ ਗਿਆ। ਮੈਂ ਬੂਹਾ ਬੰਦ ਕਰਕੇ ਸੌਂ