ਪੰਨਾ:Hanju.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਰਿਹਾ। ਜਿਸ ਵੇਲੇ ਜਾਗ ਖੁਲ੍ਹੀ, ਦੁਪਹਿਰਾਂ , ਭਖਦੀਆਂ ਸਨ। ਜੇਠ ਦਾ ਮਹੀਨਾ ਸੀ। ਜਦ ਬੂਹਾ ਖੋਲ੍ਹਿਆ, ਤਦੋਂ ਧੁੱਪ ਵਲ ਅੱਖ ਚੁਕਕੇ ਨਹੀਂ ਵੇਖਿਆ ਜਾਂਦਾ ਸੀ, ਮਾਨੋਂ ਅੱਗ ਵਰ੍ਹ ਰਹੀ ਸੀ, ਤੇ ਪ੍ਰਿਥਵੀ ਲਾਲ ਲੋਹੇ ਵਾਂਙ ਭਖ ਰਹੀ ਸੀ। ਸਾਮ੍ਹਣੇ ਤਲਾੱ ਦਾਲਹਿਰਾਂ-ਹੀਨ ਜਲ, ਸਾਰੀ ਚੰਚਲਤਾਂਈ ਭੁੱਲਕੇ ਇਕ-ਰਸ ਮੋਨ ਖਲੋਤਾ ਸੀ। ਪਰਲੇ ਕੰਢੇ, ਘਾਟ ਪੁਰ, ਦੋ ਚਾਰ ਪਿੰਡ ਦੇ ਮੁੰਡੇ ਪਾਣੀ ਵਿੱਚ ਕੁੱਦ ਰਹੇ ਸਨ। ਉਸ ਪਾਸੇ ਅੱਖਾਂ ਕੀਤੀਆਂ ਪਰ ਲੂ ਦੇ ਗਰਮ ਬੁੱਲਿਆਂ ਨੇ ਬਹੁਤਾ ਚਿਰ ਵੇਖਣ ਨਾ ਦਿੱਤਾ। ਮੈਂ ਤੁਰਤ ਬੂਹਾ ਬੰਦ ਕਰ ਦਿਤਾ। ਅੱਜ ਦਿਲ ਵਿਚ ਅਨੰਦ ਸੀ, ਅਤੇ ਆਤਮਾ ਦੀ ਸ਼ਾਂਤੀ ਕਰਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਸੀ।

ਵੇਹੜੇ ਵਿਚ ਆਇਆ, ਪਿਛਵਾੜੇ ਦੇ ਬੂਹੇ ਦੀ ਕੁੰਡੀ ਲਗੀ ਹੋਈ ਸੀ। ਪੁੱਛਣ ਤੋਂ ਪਤਾ ਲੱਗਾ, ਰਾਣੀ ਦੀ ਮਾਂ, ਨਾਲ ਦੇ ਘਰ ਕਿਸੇ ਕੰਮ ਗਈ ਹੋਈ ਸੀ। ਮੈਂ ਰਾਣੀ ਦੇ ਪਾਸ ਬਹਿ ਗਿਆ। ਬਹਿਣ ਦੀ ਦੇਰ ਸੀ ਉਸ ਨੂੰ ਸਾਰੀ ਦੁਨੀਆਂ ਭਰ ਦੀ, ਯਾਦ ਆ ਗਈ, ਮੇਰੇ ਛੋਟੇ ਭੈਣ ਭਰਾ ਬਾਬਤ ਉਸਨੇ ਪੁਛਿਆ:-"ਸੁੰਦਰ ਸਿੰਘ ਰਾਜ਼ੀ ਹੈ? ਪ੍ਰੀਤੋ ਤੰਗ ਤਾਂ ਨਹੀਂ ਕਰਦੀ? ਪਿਤਾ ਜੀ ਦਾ ਕੀ ਹਾਲ ਹੈ?" ਆਦਿ ਸਾਰੇ ਪ੍ਰਸ਼ਨ ਉਸਨੇ ਇੱਕੇ ਸਾਹੇ ਕਰ ਸੁੱਟੇ। ਮੈਂ ਉਸਦਾ ਯੋਗ ਉੱਤ੍ਰ ਦੇਂਦਿਆਂ ਹੋਇਆਂ ਕਿਹਾ-"ਸਭ ਰਾਜ਼ੀ ਖੁਸ਼ੀ ਹਨ। ਤੂੰ ਅਜੇ ਕਮਜ਼ੋਰ ਹੈਂ, ਰਾਜ਼ੀ ਹੋ ਲੈ, ਚਿੰਤਾ ਕਰਨ ਨਾਲ ਤਬੀਅਤ "