ਪੰਨਾ:Hanju.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਦੀ ਦੁਪਹਿਰ ਦਾ ਪ੍ਰੇਮਾਲਾਪ, ਰਾਣੀ ਦੀਆਂ ਡਰਾਉਣੀਆਂ, ਨਿਰਾਸਤਾ ਭਰੀਆਂ ਤੇ ਭੈਦਾਇਕ ਵਿਚਾਰਾਂ ਸਭ ਯਾਦ ਹੋ ਆਉਂਦੀਆਂ ਸਨ। ਇਹ ਭੀ ਫੁਰਨਾ ਫੁਰਦਾ ਕਿ ਸ਼ਾਇਦ ਇਹ ਅਖੀਰੀ ਮਿਲਾਪ ਸੀ। ਪਰ ਨਹੀਂ, ਸੋਚਦਾ ਸਾਂ, ਅਜਿਹਾ ਨਹੀਂ ਹੈ,- ਇਹ ਕੇਵਲ ਚਿਤ ਦਾ ਭਰਮ ਹੈ-ਦੋ ਚਾਰ ਦਿਨਾਂ ਨੂੰ ਜਾਕੇ ਮਿਲ ਲਵਾਂਗਾ। ਪ੍ਰੀਤ ਅਰ ਪ੍ਰੇਮ ਦੋਵੇਂ, ਮਿਲਣ ਪੁਰ ਜਾਗ ਉੱਠਣ ਗੇ। ਸਾਰਾ ਵਿਛੋੜਾ ਦੋਹਾਂ ਦੇ ਮਿਲਾਪ ਤੋਂ ਵਾਰਤਾਲਾਪ ਨਾਲ ਦੂਰ ਹੋ ਜਾਵੇ ਗਾ। ਜਦ ਦੋਹਾਂ ਦੇ ਹਿਰਦਿਆਂ ਦੀਆਂ ਕੋਮਲ ਤੇ ਅਣ-ਛਿੜੀਆਂ ਤਾਰਾਂ ਇਕ-ਤਾਰ ਹੋ, ਪ੍ਰੇਮ ਦੇ ਸਪੱਰਸ਼ ਨਾਲ ਆਪਣਾ ਮਧੁਰ ਝੁਣਕਾਰ ਕਰਨ ਗੀਆਂ, ਪ੍ਰੇਮ ਸੰਗੀਤ ਦੀ ਲਹਿਰ ਦੋਹਾਂ ਨੂੰ ਇਕ ਜੋਤ ਬਣਾ ਦੇਵੇ ਗੀ, ਤਾਂ ਭਰਮ ਦੀ ਥਾਂ ਨਹੀਂ ਰਹੇਗੀ। ਪਰ ਦੁਪਹਿਰ ਨੂੰ ਥਾਲ ਪੋਸ਼ਕੇ ਰੋਟੀ ਖਾਣ ਲਈ ਬੈਠਾ ਹੀ ਸਾਂ ਕਿ ਉਸੇ ਸਮੇਂ ਛੋਟੇ ਭਰਾ ਨੇ ਹਾਫ਼ਦਿਆਂ ਹਾਫ਼ਦਿਆਂ ਆਕੇ ਕਿਹਾ-"ਭਾਈਆ ! ਪਿੰਡੋਂ ਖਬਰ ਆਈ ਹੈ, ਕਿ ਭਾਬੀ ਜੀ ਮਰ ਗਏ ਹਨ"-ਇਹ ਕੀ ਹੋ ਗਿਆ? ਮੈਨੂੰ ਤਾਂ ਕੁਝ ਸੁੱਝਿਆ ਈ ਨਹੀਂ, ਕਿ ਇਹ ਕੀ ਹੈ ਗਿਆ! ਸਾਰੀ ਵੇਦਨਾ, ਸਾਰੀ ਪੀੜਾ, ਸਾਰਾ ਰੋਣਾ ਅਤੇ ਹੰਝੂਆਂ ਦੀ ਝੜੀ, ਸਭ ਕਿੱਥੇ ਗਏ? ਇਸ ਹਿਰਦੇ ਦੇ ਅੰਦਰੋਂ, ਗੱਲ ਕੀ, ਵੇਦਨਾਂ ਦੀ ਇਕ ਬੂੰਦ ਭੀ ਬਾਹਰ ਨਾ ਨਿਕਲੀ। ਦੁਖ ਭੀ ਮੇਰੇ ਤੋਂ ਦੁਖ ਗਿਆ! ਰੋਣਾ ਕਿਥੇ ਲੁਕ ਗਿਆ? ਹੰਝੂਆਂ ਦੀ ਧਰਾ ਕਿਸ ਸੰਤਾਪ