ਪੰਨਾ:Hanju.pdf/7

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

( ੩ )

ਗੰਢਾ-ਤਾਵੀਜ਼, ਪੀਰ ਪੈਗ਼ੰਬਰ, ਕੀ ਕੀ ਉਪਾੱੱ ਉਨ੍ਹਾਂ ਨੇ ਮੇਰੇ ਲਈ ਨਹੀਂ ਕੀਤੇ, ਪਰ ਮੈਂ ਮਾਂ ਨ ਬਣ ਸਕੀ। ਇਸ ਤਰ੍ਹਾਂ ਤਿੰਨ ਵਰ੍ਹੇੇੇ ਬੀਤ ਗਏ ਤੇ ਮੇਰੀ ਕੁੱਖੋਂ ਪੋਤਰੇ ਦਾ ਮੂੰਹ ਵੇਖਣ ਦੀ ਆਸ ਸੱਸ ਜੀ ਨੂੰ ਨ ਰਹੀ। ਤੁਹਾਡੇ ਦੂਜੇ ਵਿਆਹ ਦਾ ਪ੍ਰਬੰਧ ਹੋਣ ਲੱਗਾ ਤੇ ਕੁਝ ਦਿਨਾਂਉਪ੍ਰੰਤ ਤੁਸੀਂਂ ਵੀ ਦੂਜਾ ਵਿਆਹ ਕਰਨ ਲਈ ਰਾਜ਼ੀ ਹੋ ਗਏ। ਮੈਂ ਮਨ ਹੀ ਮਨ ਵਿਚ ਸੋਚਿਆ ਕਿ ਮੈਂ ਮਾਂ ਨਹੀਂ ਬਣ ਸਕੀ; ਇਹ ਮੇਰੀ ਅਯੋਗਤਾ ਹੈ। ਪਤੀ ਜੀ ਦੂਜਾ ਵਿਆਹ ਕਰਨਗੇ, ਛੁਨਮੁਨ ਕਰਦੀ ਨਵੀਂ ਵਹੁਟੀ ਘਰ ਵਿਚ ਆਵੇਗੀ, ਤਦੋਂ ਘਰ ਵਿਚ ਮੇਰੀ ਪੁੱਛ ਨਹੀਂ ਰਹਿਣੀ। ਕੁੱਤੇ ਬਿੱਲੀ ਦੀ ਤਰ੍ਹਾਂ ਮੈਨੂੰ ਵੀ ਦੋ ਰੋਟੀਆਂ ਸੁਟੀਆਂ ਜਾਇਆ ਕਰਨਗੀਆਂ। ਆਹ! ਆਪਣੇ ਨਵੇਂ ਜੀਵਨ ਦੀ ਕਲਪਣਾਂ ਕਰਕੇ ਮੈਂ ਰੋ ਪਈ, ਪਰ ਮੇਰਾ ਕੋਈ ਵਸ ਨਹੀਂ ਸੀ। ਆਪਣੀ ਅਯੋਗਤਾ ਦਾ ਦੰਡ ਮੈਨੂੰ ਭੋਗਣਾ ਹੀ ਪਵੇਗਾ, ਭਾਵੇਂ ਰੋ ਕੇ ਭੋਗਾਂ ਯਾਂ ਹੱਸਕੇ। ਦਿਲ ਨੂੰ ਸਮਝਾੱ ਬੁਝਾੱਕੇ ਚੁੱਪ ਹੋ ਰਹੀ। ਕੁਝ ਦਿਨਾਂ ਪਿਛੋਂ ਤੁਹਾਡਾ ਦੂਜਾ ਵਿਆਹ ਹੋ ਗਿਆ। ਵਹੁਟੀ ਛੋਟੀ ਸੀ, ਤਿੰਨਾਂ ਸਾਲਾਂ ਪਿਛੋਂ ਮੁਕਲਾਵਾ ਲਿਆਉਣਾ ਨੀਯਤ ਹੋਇਆ।

ਉਸ ਸਮੇਂ ਮੈਂ ਅਨਜਾਣ ਸਾਂ, ਇਤਨੀਆਂ ਗੱਲਾਂ ਸਮਝ ਨਹੀਂ ਸਕਦੀ ਸਾਂ। ਅਜ ਜਾਂ ਉਨ੍ਹਾਂ ਗੱਲਾਂਪੁਰ ਵਿਚਾਰ ਕਰਦੀ ਹਾਂ, ਤਾਂ ਗੱਚ ਨਾਲ ਹਿਰਦਾ ਭਰ ਜਾਂਦਾ ਹੈ। ਹਾਇ! ਜਿਸ ਦੇਸ਼ ਦੇ ਲੋਕ ਸੰਤਾਨ-ਉਤਪਤੀ ਰੋਕਣ ਲਈ, ਤਰ੍ਹਾਂ ਤਰ੍ਹਾਂ ਦੇ ਉਪਾਵਾਂ ਵਲ ਹਥ ਪਸਾਰ ਰਹੇ ਹਨ,