ਪੰਨਾ:Hanju.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਫੜਫੜਾਹਟ ਤੋਂ ਇਹ ਦੁਖ ਭਲੀ ਪ੍ਰਕਾਰ ਪ੍ਰਤੀਤ ਹੋ ਰਿਹਾ ਸੀ।

ਅੰਤ ਆਪਣੀਆਂ ਹਜ਼ਾਰਾਂ ਆਸ਼ਾਂ ਕਾਮਨਾਂ, ਸਤੀ ਦੇ ਪਵਿੱਤ੍ਰ ਚਰਨਾਂ ਪੁਰ ਰਖਕੇ ਆਪਣੇ ਪ੍ਰੇਮ ਦੇ ਕਣ ਕਣ ਨੂੰ ਸਤੀ ਦੀ ਭਖਦੀ ਚਿਖਾ ਦੇ ਚਹੁੰ ਪਾਸੀਂ ਖਿੰਡਾ ਮੁੜਿਆ, ਤਦੋਂ ਚੰਦ੍ਰਮਾਂ ਦੀ ਚਾਨਣੀ ਛਿਟਕ ਗਈ ਸੀ। ਰਾਤ ਦਾ ਇਕ ਵਜਿਆ ਹੋਵੇਗਾ। ਸੀਤਲ ਚਾਨਣੀ ਵਾਲੀ ਇਕਰਸ ਰਾਤ ਵਿਚ ਛਾਂ ਦੇ ਹਲਕੋਰਿਆਂ ਵਿਚ ਵਹਿੰਦੀ ਹੋਈ ਪੌਣ ਮੇਰੇ ਮੁਰਦਾ ਜਹੇ ਸਰੀਰ ਵਿਚ ਚੁਭ ਰਹੀ ਸੀ ਨੀਲੇ ਅਕਾਸ਼ ਮੰਡਲ ਵਿਚ ਅਸੰਖਾਂ ਤਾਰੇ ਵੇਖ ਰਹੇ ਸਨ ਪਰ ਇਸ ਦੁਰਬਲ, ਦੁਖੀ ਹਿਰਦੇ ਵਿਚ ਅਤਿਅੰਤ ਦੁਖ ਨੂੰ ਉਨ੍ਹਾਂ ਦੀਆਂ ਅਸੰਖਾਂ ਅੱਖਾਂ ਵੀ ਨਹੀਂ ਵੇਖ ਸਕਦੀਆਂ ਸਨ। ਚੰਦਰ ਦੇਵ ਆਪਣੀ ਮਨੋਹਰ ਛਬ ਵਿਚ ਬਿਰਾਜਮਾਨ ਹੋਇਆ ਪਵਿੱਤ੍ਰ ਅੰਮ੍ਰਿਤ ਰਸਨੂੰ ਵੰਡ ਤੇ ਵਰੋਸਾੱ ਰਿਹਾ ਸੀ, ਪਰ ਅਕਾਲ ਪੁਰਖ ਦੀ ਟੇਢੀ ਨਜ਼ਰ ਵਾਂਙ ਚੰਦ੍ਰਮਾ ਦੀ ਅੰਮ੍ਰਿਤ-ਧਾਰ ਕੇਵਲ ਸੰਤਾ੫ ਅਤੇ ਸੜਨ ਹੀ ਵਧਾ ਰਹੀ ਸੀ,ਦਿਲ ਦੀ ਅਗਨੀ ਦੀਆਂ ਲਾਟਾਂ ਹੋਰ ਭੀ ਭੜਕ ਰਹੀਆਂ ਸਨ! ਸੋਚਨ ਲਗਾ: ਅਜ ਹਿਰਦੇ ਦੇਸ਼ ਦੀ ਰਾਣੀ ਚਲੀ ਗਈ ਹੈ। ਜਿਸ ਸਿੰਘਾਸਨ ਪੁਰ ਉਪਦੀ ਅਸਚਰਜ ਮੂਰਤ ਸ਼ੋਭਨੀਕ ਸੀ ਉਹ ਸਿੰਘਾਸਨ ਸੁੰਞਾ ਪਿਆ ਹੈ। ਪਰਕਿਰਤੀ ਦੇ ਹਦ ਬੰਨਿਆਂ ਹੀਨ ਮੰਦਰ ਵਿਚ ਮਹਾਂਦੇਵ ਦੇ ਚਰਨ ਪੁਰ ਇਸ ਅਧਖਿੜੀ ਕਲੀ ਨੂੰ ਚੜ੍ਹਾਉਣ ਦਾ ਕੀ ਪ੍ਰਯੋਜਨ ਸੀ? ਮਾਲੀ ਨੇ ਮੰਦਰ ਬਗੀਚੇ ਤੇ ਵੇਹੜੇ ਨੂੰ