ਪੰਨਾ:Hanju.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

ਪ੍ਰਾਪਤ ਨਹੀਂ ਹੋਵੇਗਾ। ਉਹ ਗਰੀਬ ਸੀ, ਉਸਦੇ ਪਾਸ ਰੁਪਿਆ ਪੈਸਾ ਨਹੀਂ ਸੀ, ਨਾ ਬਹੁਮੁੱਲੇ ਬਸਤਰ ਲੀੜੇ ਹੀ ਸਨ। ਭੱਠੀ ਤਪਾਉਣ ਨਾਲ ਕੇਵਲ ਉਤਨੀ ਹੀ ਆਮਦਨੀ ਹੁੰਦੀ, ਜਿਤਨੀ ਸਰੀਰ ਤੇ ਆਤਮਾ ਦੀ ਮਰਯਾਦਾ ਵਾਸਤੇ ਸੰਭਵ ਸੀ। ਇਸ ਤੋਂ ਵੱਧ ਕਮਾਈ ਕਰਨਾ ਉਸ ਵਾਸਤੇ ਮੁਸ਼ਕਲ ਸੀ, ਪਰ ਉਸ ਦੇ ਕੋਲ ਇਕ ਚੀਜ਼ ਅਜੇਹੀ ਸੀ ਜੋ ਨ ਰਾਜ ਮਹਿਲਾਂ ਵਿਚ, ਤੇ ਨਾਂ ਕੁਬੇਰ ਦੇ ਖਜ਼ਾਨੇ ਵਿਚ ਸੀ। ਉਸ ਦੇ ਪਾਸ ਹਿਰਦੇ ਦਾ ਸੰਤੋਖ ਅਰ ਸ਼ਾਂਤੀ ਦੀ ਨੀਂਦ ਸੀ, ਜਿਸਨੂੰ ਨ ਚੋਰ ਲੁਟ ਸਕਦੇ ਸਨ ਨ ਰਾਜਾ ਖੋਹ ਸਕਦਾ ਸੀ। ਉਹ ਉਨਵੀਂ ਸਦੀ ਵਿਚ ਰਹਿੰਦਿਆਂ ਹੋਇਆਂ ਭੀ ਚੌਧਵੀਂ ਸਦੀ ਦਾ ਜੀਵਣ ਬਿਤਾ ਰਹੀ ਸੀ। ਜਿਸਤਰ੍ਹਾਂ ਕਿਸੇ ਦੇ ਚੌਹੀਂ ਪਾਸੀਂ ਅੱਗ ਕਾਲੇ ਨਾਗ ਵਾਂਙ, ਭਿਆਨਕ ਮੂੰਹ ਖੋਲ੍ਹੀ ਭੱਜੀ ਆਉਂਦੀ ਹੋਵੇ, ਪਰ ਉਹ ਹਰੇ ਹਰੇ ਬਿਰਛਾਂ ਨਾਲ ਢੱਕੀ ਹੋਈ ਨਦੀ ਦੇ ਕਿਨਾਰੇ ਬੈਠ ਉਸਦੀਆਂ ਲਹਿਰਾਂ ਨਾਲ ਕਲੋਲ ਕਰ ਰਿਹਾ ਹੋਵੇ ਤੇ ਉਸਨੂੰ ਇਸ ਗਲ ਦੀ ਕੋਈ ਚਿੰਤਾ ਪਰਵਾਹ ਨਾ ਹੋਵੇ ਕਿ ਮੇਰੇ ਚੌਹੀਂ ਪਾਸੀਂ ਅੱਗ ਮਚ ਰਹੀ ਹੈ। ਉਹ ਸਮਝਦਾ ਹੈ ਕਿ ਇਥੇ ਪਾਣੀ ਹੈ, ਇਸਤੇ ਅਗ ਦਾ ਅਸਰ ਨਹੀਂ ਹੋਵੇਗਾ, ਇਧਰ ਆਵੇਗੀ ਤਾਂ ਆਪਣੇ ਆਪ ਬੁਝ ਜਾਵੇਗੀ, ਮੇਰਾ ਕੀ ਵਿਗਾੜ ਲਵੇਗੀ ਇਹੋ ਹਾਲਤ ਸੁਭਾਗੀ ਦੀ ਸੀ। ਉਸਨੇ ਆਪਣੇ ਜੀਵਨ ਦੇ ਚਾਲੀ ਸਾਲ ਇਸੇ ਝੌਂਪੜੀ ਵਿਚ ਕਟੇ ਸਨ। ਇਸ ਨੂੰ ਵੇਖ ਕੇ ਉਸਦਾ ਹਿਰਦਾ