ਪੰਨਾ:Hanju.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

ਖੁਮਾਰੀ ਜਹੀ ਵਿਚ ਆ ਜਾਂਦਾ ਸੀ। ਦਿੱਲੀ ਬਦਲ ਗਈ ਚਾਂਦਨੀ ਚੌਂਕ ਬਦਲ ਗਿਆ, ਮਕਾਨ ਬਦਲ ਗਏ, ਇਥੋਂ ਤਕ ਕਿ ਦਿੱਲੀ ਦੀ ਪੁਰਾਤਨ ਸਭੈਤਾ ਭੀ ਬਦਲ ਗਈ, ਪ੍ਰੰਤੂ ਸੁਭਾਗੀ ਅਤੇ ਉਸਦੀ ਭੱਠੀ ਵਿਚ ਕੋਈ ਫ਼ਰਕ ਨ ਆਇਆ। ਜੇ ਪ੍ਰਕਿਰਤ ਦੀ ਮਰਯਾਦਾ ਬਦਲ ਜਾਂਦੀ ਅਤੇ ਧਰਤੀ ਦੀ ਕਚੀ ਮਿਟੀ ਨੂੰ · ਨਿਗਲੇ ਹੋਏ ਮਰਦੇ ਉਗਲਣ ਦੀ ਆਗਿਆ ਮਿਲ ਜਾਂਦੀ ਤਾਂ ਉਹ ਪਛਾਣ ਨ ਸਕਦੇ ਕਿ ਇਹ ਉਹੋ ਦਿੱਲੀ ਹੈ, ਪਰ ਸੁਭਾਗੀ ਦੀ ਭੱਠੀ ਨੂੰ ਵੇਖਕੇ ਉਹ ਆਪਣੀਆਂ ਸਾਰੀਆਂ ਕਿਆਸਾਂ ਨੂੰ ਛੱਡਕੇ ਕਹਿੰਦੇ ਤੇ ਇਕ ਜ਼ਬਾਨ ਹੋ ਕਹਿੰਦੇ: ਕਿ ਸੱਚਮੁਚ ਇਹ ਉਹੋ ਦਿਲੀ ਹੈ। ਸੱਚ ਪੁੱਛੋ ਤਾਂ ਇਹ ਸੁਭਾਗੀ ਦੀ ਭੱਠੀ ਨਹੀਂ ਸੀ ਕਿੰਤੂੰ ਨਵੀਂ ਦਿੱਲੀ ਦੇ ਸਰੀਰ ਵਿਚ ਪਰਾਚੀਨ ਦਿਲੀ ਦੀ ਆਤਮ ਬਰਾਜਮਾਨ ਸੀ। ਇਹ ਝੌਪੜੀ ਨਹੀਂ ਸੀ, ਦਿਲੀ ਦੇ ਅਨ੍ਹੇਰੇ ਅਕਾਸ਼ ਵਿਚ ਪੁਰਾਣੇ ਭਾਰਤ ਵਰਸ਼ ਦਾ ਦੀਵਾ ਟਿਮ-ਟਿਮਾ ਰਿਹਾ ਸੀ। ਅਜ ਉਹ ਸਾਦਗੀ ਦੀ ਜਾਨ, ਸੰਤੋਖ ਦਾ ਨਮੂਨਾ, ਪੁਰਾਣੇ ਸਮੇਂ ਦੀ ਅੰਤਮ ਯਾਦਗਾਰ ਕਿਥੇ ਹੈ? ਉਹ ਪੁਰਾਣੇ ਸਮਿਆਂ ਦੇ ਨਿਰਛਲ ਪ੍ਰਾਣੀਆਂ ਦੇ ਸਿੱਧੇ ਸਾਦੇ ਤੇ ਸ੍ਵਛ ਸੁਭਾਵ ਕਿਧਰ ਚਲੇ ਗਏ? ਕਿਹੜੇ ਮੁਲਕ ਨੂੰ? ਦਿਲੀ ਦੇ ਬਾਜ਼ਾਰ ਇਸਦਾ ਉੱਤਰ ਨਹੀਂ ਦੇਂਦੇ।

ਸੁਭਾਗੀ ਦੀ ਝੌਪੜੀ ਅਸਮਾਨ ਨਾਲ ਗੱਲ ਕਰਦੀਆਂ ਮਾੜੀਆਂ ਦੇ ਵਿਚਕਾਰ ਇਸਤਰ੍ਹਾਂ ਖੜੋਤੀ ਸੀ, ਜਿਸਤਰਾਂ ਹੰਕਾਰ ਅਤੇ ਅਭਿਮਾਨ ਦੇ ਵਿਚ ਸੱਚਾ-ਅਨੰਦ