ਪੰਨਾ:Hanju.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਖੜੋਤਾ ਮੁਸਕ੍ਰਾ ਰਿਹਾ ਹੋਵੇ। ਸੁਭਾਗੀ ਨੂੰ ਕਿਸੇ ਨਾਲ ਈਰਖਾ ਨਹੀਂ ਸੀ, ਨ ਉੱਚੇ ਉੱਚੇ ਮਕਾਨ ਵੇਖਕੇ ਉਸਦਾ ਜੀਅ ਸੜਦਾ ਸੀ। ਉਸਦੇ ਵਾਸਤੇ, ਉਹ ਝੌਂਪੜੀ ਹੀ ਸਭ ਕੁਝ ਸੀ। ਪੰਝੀ ਵਰ੍ਹੇ ਬੀਤੇ ਜਦੋਂ ਉਸਦਾ ਭਠਿਆਰਾ ਉਸਨੂੰ ਵਿਆਹਕੇ ਲਿਆਇਆ ਸੀ, ਤਦੋਂ ਤੋਂ ਉਹ ਇਸੇ ਝੌਂਪੜੀ ਵਿਚ ਰਹਿੰਦੀ ਹੈ। ਮਰਦੇ ਸਮੇਂ ਉਸਦੇ ਪਤੀ ਨੇ ਕਿਹਾ ਸੀ ਮੈਂ ਤੈਨੂੰ ਲੈਣ ਆਵਾਂਗਾ। ਗਲ ਸਾਧਾਰਣ ਸੀ, ਪ੍ਰੰਤੂ ਸੁਭਾਗੀ ਦੇ ਦਿਲ ਵਿਚ ਬਹਿ ਗਈ, ਅਜ ਕਲ ਦੀਆਂ ਇਸਤ੍ਰੀਆਂ ਸ਼ਾਇਦ ਇਸ ਨੂੰ ਮਾਮੂਲੀ, ਅਰ ਫ਼ਜ਼ੂਲ ਸਮਝਕੇ ਭੁਲਾ ਦੇਂਦੀਆਂ, ਪੰਤੁ ਸੁਭਾਗੀ ਪੁਰਾਣੇ ਸਮੇਂ ਦੀ ਇਸਤ੍ਰੀ ਸੀ, ਉਹ ਆਪਣੇ ਪ੍ਰੀਤਮ ਦੀ ਪਰਤੱਗਿਆ ਨੂੰ - ਕਿਸਰ੍ਹਤਾਂ ਭੁਲ ਸਕਦੀ ਸੀ? ਇਹ ਉਸਦੇ ਪਤੀ ਦਾ ਅੰਤਲਾ ਬਚਨ ਸੀ। ਸੋਚਦੀ ਸੀ-"ਪਤਾ, ਕਿਸ ਵੇਲੇ ਆ ਜਾਵੇ!-ਉਸਦੀ ਆਤਮਾ ਇਸ ਝੁੱਗੀ ਨੂੰ ਤੇ ਭੱਠੀ ਨੂੰ ਢੂੰਢੇਗੀ, ਮੇਰਾ ਨਾਮ ਲੈ ਲੈਕੇ ਬੁਲਾਵੇਗੀ, ਪੁਰਾਣੇ ਜ਼ਮਾਨੇ ਦਾ ਭਠਿਆਰਾ ਦਿੱਲੀ ਵਿਚ ਘਬਰਾ ਜਾਵੇਗਾ, ਸਮਝੇਗਾ ਸੁਭਾਗੀ ਨੇ ਪ੍ਰੇਮ ਦੀ ਰੀਤ ਨਹੀਂ ਪਾਲੀ। ਪੇਮ ਦਾ ਦੀਪਕ ਹਵਾ ਦੇ ਝੋਕੇ ਨੇ ਬੁਝਾ ਦਿਤਾ।" ਇਹੋ ਵਿਚਾਰ ਤੇ ਖਿਆਲ ਸੀ ਜਿਸ ਦੇ ਵਾਸਤੇ ਸੁਭਾਗੀ ਨੇ ਇਸਤ੍ਰੀ ਹੁੰਦਿਆਂ ਹੋਇਆਂ ਸੰਸਾਰ ਦੇ ਦੁਖਾਂ ਦਾ ਮਰਦਾਂ ਵਾਂਙ ਸਾਮ੍ਹਣਾ ਕੀਤਾ। ਸਭਾਗੀ ਦਾ ਸਰੀਰ ਭੱਦਾ ਸੀ, ਪਰ ਦਿਲ ਕਿਤਨਾ ਸੁੰਦਰ ਕਿਤਨਾ ਮਨੋਹਰ ਸੀ, ਲੋਹੇ ਦੀ ਖਾਣ ਵਿਚ ਸੋਨੇ ਦਾ ਡੱਲਾ ਲੁਕਿਆ ਪਿਆ ਸੀ।