ਪੰਨਾ:Hanju.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)

੨.

ਇਸੇ ਹਾਲਤ ਵਿਚ ਕਈ ਬਰਸ ਬੀਤ ਗਏ, ਪਰ ਬਦਲ ਜਾਣ ਵਾਲੀ ਦੁਨੀਆਂ ਵਿਚ ਨਾ ਬਦਲਣੇ ਵਾਲੀ ਸੁਭਾਗੀ ਉਸੇ ਤਰ੍ਹਾਂ ਆਪਣੇ ਪਰਦੇਸੀ ਪ੍ਰੀਤਮ ਦਾ ਰਾਹ ਵੇਖਦੀ ਰਹੀ। ਪਰ ਉਸ ਨੂੰ ਖਿਆਲ ਨ ਆਇਆ! ਇਥੋਂ ਤਕ ਕਿ ਚਾਂਦਨੀ ਚੌਂਕ ਦੇ ਅਮੀਰ ਵਪਾਰੀਆਂ ਦੀਆਂ ਲੋਭੀ ਅੱਖਾਂ ਸੁਭਾਗੀ ਦੀ ਝੌਂਪੜੀ ਵਲ ਉਠਣ ਲਗ ਪਈਆਂ। ਉਹ ਸੋਚਦੇ ਸਨ-ਕਿਤਨਾ ਸੁੰਦਰ ਮੌਕਾ ਹੈ, ਇਥੇ ਦੁਕਾਨ ਬਣੇ ਤਾਂ ਬਜ਼ਾਰ ਦੀ ਸ਼ੋਭਾ ਵਧ ਜਾਵੇ। ਕਈ ਵਪਾਰੀਆਂ ਨੇ ਯਤਨ ਕੀਤਾ, ਥੈਲੀਆਂ ਲੈ ਲੈਕੇ ਸੁਭਾਗੀ ਦੇ ਪਾਸ ਪਹੁੰਚੇ, ਪਰ ਸਭ ਨੇ ਬੇਪਰਵਾਹੀ ਨਾਲ ਉਨ੍ਹਾਂ ਵਲ ਵੇਖਕੇ ਕਿਹਾ-"ਇਹ ਜ਼ਮੀਨ ਨਹੀਂ ਵੇਚਾਂਗੀ, ਇਥੇ ਮੈਨੂੰ ਮੇਰਾ ਸਵਾਮੀ ਬਣ ਗਿਆ ਹੈ, ਮੈਨੂੰ ਲੈਣ ਆਵੇਗਾ ਤਾਂ ਕਿਥੇ ਢੰਢੇਗਾ? ਇਹ ਝੌਂਪੜੀ ਨਹੀਂ, ਤੀਰਥ-ਰਾਜ ਹੈ। ਇਸ ਨੂੰ ਵੇਚ ਦੇਵਾਂ ਤਾਂ ਮੇਰਾ ਭਲਾ ਕਿਸੇ ਜੁਗ ਵਿਚ ਹੋਵੇਗਾ?"

ਇਕ ਵਪਾਰੀ ਨੇ ਕਿਹਾ-"ਸੁਭਾਗੀ, ਉਹ ਹੁਣ ਕਦੀ ਨਹੀਂ ਮੁੜੇਗਾ, ਤੂੰ ਇਹ ਆਸ ਛਡ ਦੇਹ।"

ਸੁਭਾਗੀ ਨੇ ਉੱਤਰ ਦਿਤਾ-"ਪ੍ਰੰਤੂ ਉਸਦਾ ਬਚਨ ਭੀ ਤਾਂ ਝੂਠਾ ਨਹੀਂ ਹੋ ਸਕਦਾ, ਉਸਦੇ ਅੰਤਮ ਸ਼ਬਦ ਅਜ ਤਕ ਮੇਰੇ ਕੰਨਾਂ ਵਿਚ ਗੂੰਜ ਰਹੇ ਹਨ।"

ਗੱਲ ਕੀ, ਕਈ ਸ਼ਾਹੂਕਾਰ ਆਪ ਆ ਆ ਕੇ ਸਲਾਹਾਂ ਦੇਂਦੇ ਕਿ ਇਹ ਝੁੱਗੀ ਵੇਚ ਦੇ, ਰੁਪਏ ਲੈ ਤੇ