ਪੰਨਾ:Hanju.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਆਪਣਾ ਬੁਢੇਪਾ ਸੁਖ ਵਿਚ ਬਿਤਾ। ਪਰ ਸੁਭਾਗੀ ਇਕ ਨਾ ਮੰਨਦੀ ਤੇ ਕਹਿੰਦੀ-"ਪੈਸੇ ਆਪਣੇ ਪਾਸ ਰਖੋ, ਮੈਂ ਸਮਾਧ ਨੂੰ ਨਹੀਂ ਵੇਚ ਸਕਦੀ।" ਇਸੇ ਤਰ੍ਹਾਂ ਲੋਕਾਂ ਦੀਆਂ ਉਕਤੀਆਂ ਜਗਤੀਆਂ ਸੁਭਾਗੀ ਦੇ ਦਿੜ੍ਹ ਇਰਾਦੇ ਅਗੇ ਨਾ ਚਲ ਸਕੀਆਂ, ਜਿਸਤਰਾਂ ਪਾਣੀ ਦੀਆਂ ਲਹਿਰਾਂ ਚਟਾਨ ਨਾਲ ਟਕਰਾ ਕੇ ਪਿਛੇ ਹੱਟ ਜਾਂਦੀਆਂ ਹਨ।

੩.

ਸੁਭਾਗੀ ਵੀ ਦੇ ਤ੍ਰੀਯ-ਹੱਠ ਨੇ ਸਭ ਦਾ ਉਤਸ਼ਾਹ ਤੇੜ ਦਿਤਾ। ਉਨਾਂ ਸਮਝ ਲਿਆ ਕਿ ਸੁਭਾਗ ਤਿ ਇਹ ਕੁਲੀ ਨਹੀਂ ਵੇਚਦੀ, ਪੰਤੂ ਸੇਠ ਜਾਨਕੀ ਦਾਸ ਨੇ ਹਿੰਮਤ ਨਾ ਹਾਰੀ। ਉਸ ਦੀਆਂ ਦੋ ਦੁਕਾਨਾਂ ਸਨ ਤੇ ਇਹ ਝੁੱਗੀ ਉਨਾਂ ਦੇ ਦੋਹਾਂ ਵਿਚਕਾਰ ਸੀ। ਆਸ ਪਾਸ ਫਨੂਸ ਜਗਮਗਾਂਦੇ ਸਨ, ਵਿਚਕਾਰ ਇਕ ਮਧਮ ਜਿਹਾ ਦੀਵਾ ਟਿਮ-ਟਿਮਾਉਂਦਾ ਹੁੰਦਾ, ਫਿਰ ਵੀ ਇਹ ਦੀਵਾ ਸੁਭਾਗੀ ਲਈ ਜੀਵਨ-ਜੋਤ ਤੋਂ ਘਟ ਨਹੀਂ ਸੀ, ਉਸ ਨੂੰ ਵੇਖਕੇ ਸੁਭਾਗੀ ਦਾ ਹਿਰਦਾ ਪਰਮਾਤਮਾਂ ਦੇ ਰਸ ਵਿਚ ਲੀਨ ਹੋ ਜਾਂਦਾ ਸੀ, ਪੰਤੁ ਜਦ ਜਾਨਕੀ ਦਾਸ ਉਸ ਦੀਵੇ ਵੱਲ ਵੇਖਦਾ ਤਾਂ ਉਸ ਦੀਆਂ ਅੱਖਾਂ ਵਿਚ ਲਹੂ ਉਤਰ ਆਉਂਦਾ। ਦਿਲ ਵਿਚ ਸੋਚਦਾ ਕਿ ਇਹ ਜਗ੍ਹਾ ਮਿਲ ਜਾਵੇ ਤਾਂ ਦੁਕਾਨਾਂ ਤੋਂ ਕਲੰਕ ਲਹਿ ਜਾਵੇ। ਹਜ਼ਾਰਾਂ ਜਵਾਨ ਮਰਦੇ ਹਨ ਪਰ ਪਰਮਾਤਮਾਂ ਇਸ ਬੁੱਢੀ ਵਾਸਤੇ ਮੌਤ ਭੀ ਨਹੀਂ ਲਿਆਉਂਦਾ। ਪਰ ਜਦ ਬੁਢੀ ਨੂੰ ਮਿਲਦਾ ਤਾਂ ਬੜਾ ਪ੍ਰੇਮ ਭਾਵ ਵਿਖਾਂਦਾ।