ਪੰਨਾ:Hanju.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਕਿ ਚੌਹੀਂ ਪਾਸੀਂ ਦੁਹਾਈ ਮਚ ਗਈ। ਜਮਨਾ ਨਦੀ ਵਿਚ ਬੜਾ ਜ਼ੋਰ ਦਾ ਹੜ੍ਹ ਆਇਆ, ਹਜ਼ਾਰਾਂ ਗਰੀਬਾਂ ਦੇ ਮਕਾਨ ਢਹਿ-ਢੇਰੀ ਹੋ ਗਏ, ਗਾਈਆਂ ਮਹੀਆਂ ਇਸਤਰਾਂ ਰੁੜੀਆਂ ਜਾ ਰਹੀਆਂ ਸਨ ਮਾਨੋਂ ਘਾਹ ਫੂਸ ਦੇ ਤੀਲੇ ਤਿਣਕੇ ਹਨ, ਉਨਾਂ ਨੂੰ ਬਚਾਣ ਵਾਲਾ ਕੋਈ ਨਹੀਂ ਸੀ! ਇਹ ਪਾਣੀ ਬਾਹਰ ਹੀ ਨਹੀਂ ਦਿਲੀ ਦੇ ਗਲੀ ਕੂਚਿਆਂ ਵਿਚ ਭੀ ਫੁੰਕਾਰੇ ਮਾਰਦਾ ਫਿਰਦਾ ਸੀ, ਜਿਨ੍ਹਾਂ ਦੇ ਮਕਾਨ ਪੱਕੇ ਸਨ, ਉਹ ਤਾਂ ਬੇਪਰਵਾਹ ਸਨ, ਪਰ ਜਿਨ੍ਹਾਂ ਦੇ ਕੱਚੇ ਸਨ ਉਨ੍ਹਾਂ ਦਾ ਧਰਵਾਸ ਨਹੀਂ ਬੱਝਦਾ ਸੀ। ਪਾਣੀ ਭੀ ਕਹਿੰਦਾ ਸੀ: ਅਜ ਹੀ ਹਾਂ!

ਸੁਭਾਗੀ ਇਕ ਬਿਰਛ ਪੁਰ ਬੈਠੀ ਇਧਰ ਉਧਰੇ ਵੇਖਦੀ ਅਰ ਨਿਰਾਸ਼ਾ ਦੇ ਠੰਡੇ ਸਾਸ ਭਰਦੀ। ਉਸ ਦੇ ਆਸ ਪਾਸ ਪਾਣੀ ਹੀ ਪਾਣੀ ਸੀ। ਦੂਰ ਤਕ ਕੋਈ ਮਨੁਖ ਦਿਖਾਈ ਨਹੀਂ ਦੇਂਦਾ ਸੀ। ਉਸਦੇ ਇਕੱਠੇ ਕੀਤੇ ਤੇ ਪੱਤੇ ਟਾਹਣੀਆਂ ਪਾਣੀ ਵਿਚ ਕਿਧਰੇ ਦੇ ਕਿਧਰੇ ਇਕ ਇਕ ਕਰਕੇ ਰੁੜ ਗਏ, ਪਰ ਸੁਭਾਗੀ ਨੂੰ ਹੁਣ ਉਨ੍ਹਾਂ ਦੀ ਚਿੰਤਾ ਨਹੀਂ ਸੀ, ਉਸਦੇ ਦਿਲ ਵਿਚ ਇਕ ਹੀ ਚਿੰਤਾ ਤੇ ਉਹ ਇਹ ਕਿ ਕਿਸੇਤਰ੍ਹਾਂ ਆਪਣੇ ਘਰ ਪਹੁੰਚ ਜਾਵਾਂ, ਪਤਾ ਨਹੀਂ ਝੁਗੀ ਦਾ ਕੀ ਹਾਲ ਹੋਵੇਗਾ, ਪਾਣੀ ਹੇਠ ਡੁੱਬ ਗਈ ਹੋਵੇਗੀ ਤੇ ਮਿਟੀ ਦਾ ਢੇਰ ਰਹਿ ਗਿਆ ਹੋਵੇਗਾ। ਜੇ ਉਸ ਦੇ ਵਸ ਵਿਚ ਹੁੰਦਾ ਤਾਂ ਉਸੇ ਵੇਲੇ ਘਰ ਪਹੁੰਚ ਜਾਂਦੀ। ਪੰਛੀਆਂ ਵਲ ਵੇਖ ਵੇਖ ਖਿਆਲ ਆਉਂਦਾ ਕਿ ਜੇ ਮੈਂ ਪੰਛੀ ਹੁੰਦੀ ਤਾਂ ਉਡਕੇ ਘਰ ਪਹੁੰਚ ਜਾਂਦੀ, ਪਾਣੀ ਮੇਰਾ