ਪੰਨਾ:Hanju.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਵਿਚ ਆਸ਼ਾ ਦੀ ਕਿਰਣ ਦਿਖਾਈ ਦੇ ਜਾਂਦੀ ਹੈ, ਹੌਲੀ ਜਹੀ ਬੋਲਿਆ:-ਬਹੁਤ ਹਛਾ! ਪਰ ਮੈਨੂੰ ਇਤਨੀ ਤਾਂ ਆਗਿਆ ਦੇਵੋ ਕਿ ਆਪਦਾ ਦਵਾ ਦਾਰੂ ਅਰ ਖਾਣ ਪੀਣ ਦਾ ਇੰਤਜ਼ਾਮ ਕਰ ਦੇਵਾਂ, ਨਹੀਂ ਤਾਂ ਮੇਰੇ ਪੁਰ ਤੁਹਾਡੇ ਵਲੋਂ ਹਮੇਸ਼ਾਂ ਵਾਸਤੇ ਉਲਾਂਭਾ ਰਹੇਗਾ!"

ਸੁਭਾਗੀ ਸਿੱਧੀ ਸਾਧੀ ਪੁਰਾਣੇ ਜ਼ਮਾਨੇ ਦੀ ਇਸਤ੍ਰੀ ਸੀ, ਉਸਨੇ ਨਵੀਂ ਸਭੈਤਾ ਦੇ ਛਲ-ਕਪਟ ਨਹੀਂ ਵੇਖੇ ਸਨ। ਉਹ ਉਸ ਯਗ ਦੀ ਇਸਤ੍ਰੀ ਸੀ, ਜਦ ਲੋਕ ਝੂਠ ਬੋਲਣਾ ਪਾਪ ਸਮਝਦੇ ਸਨ। ਸੇਠ ਸਾਹਿਬ ਦੀਆਂ ਗੱਲਾਂ ਨੇ ਸੁਭਾਗੀ ਨੂੰ ਬੰਨ੍ਹ ਲਿਆ। ਮਾਨੋ ਉਸਨੇ ਘਾਹ ਪਰ ਵਿਛੇ ਹੋਏ ਸੋਹਣੇ ਫੁੱਲ ਵੇਖੇ ਪਰ ਉਨ੍ਹਾਂ ਦੇ ਹੇਠ ਜੋ ਕਾਲਾ ਨਾਗ ਛਪਿਆ ਹੋਇਆ ਸੀ ਉਸ ਵਲ ਉਸਦਾ ਧਿਆਨ ਨਹੀਂ ਗਿਆ। ਉਸਨੇ ਸੇਠ ਸਾਹਿਬ ਦਾ ਉਪਕਾਰ ਸਮਝਕੇ ਥਰਥਰਾਉਂਦੀ ਹੋਈ ਅਵਾਜ਼ ਨਾਲ ਕਿਹਾ-ਈਸ਼੍ਵਰ ਤੁਹਾਡੀ ਭਲਾ ਕਰੇ, ਤੁਸੀ ਆਦਮੀ ਨਹੀਂ, ਦੇਵਤਾ ਹੋ!"

ਸੁਭਾਗੀ ਦਾ ਇਲਾਜ ਹੋਣ ਲਗ ਪਿਆ, ਅਜੇਹੀ ਲਗਨ ਨਾਲ ਕਿਸੇ ਦਿਆਵਾਨ ਧਨਾਢ ਨੇ ਆਪਣੇ ਕਿਸੇ ਪਿਆਰੇ ਤੋਂ ਪਿਆਰੇ ਸਨਬੰਧੀ ਦੀ ਭੀ ਸੇਵਾ ਨਹੀਂ ਕੀਤੀ ਹੋਵੇਗੀ। ਰਾਤ ਨੂੰ ਸੇਠ ਸਾਹਿਬ ਕਈ ਕਈ ਵਾਰ ਉਠਕੇ ਆਉਂਦੇ ਤੇ ਸੁਭਾਗੀ ਦੇ ਸਰ੍ਹਾਣੇ ਖੜੋਤੇ ਰਹਿੰਦੇ। ਰੁfਪਿਆ ਪੈਸਾ ਤਾਂ ਪਾਣੀ ਵਾਂਙ ਵਹਾ ਦਿਤਾ, ਸੇਠ ਸਾਹਿਬ ਨੂੰ ਰੁਪਏ ਦੀ ਪਰਵਾਹ ਨਹੀਂ ਸੀ, ਉਨ੍ਹਾਂ ਦਾ ਖਿਆਲ ਸੀ ਕਿ ਕਿਸੇ ਤਰ੍ਹਾਂ ਬੁੱਢੀ ਬਚ ਜਾਵੇ, ਤਾਂ ਝੁੱਗੀ ਦੀ ਜਗ੍ਹਾ