ਪੰਨਾ:Hanju.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

ਆਪਣੇ ਆਪ ਦੇ ਦੇਵੇਗੀ, ਤੇ ਜੇ ਨਾ ਦੇਵੇਗੀ ਤਾਂ ਕਹਾਂਗਾ, ਮੇਰਾ ਰੁਪਿਆ ਕੱਢ? ਇਤਨਾ ਰੁਪਿਆ ਉਹ ਕਿਥੋਂ ਲਆਵੇਗੀ। ਛੇ ਮਹੀਨੇ ਪਿਛੋਂ ਸੁਭਾਗੀ ਜਦ ਮੰਜੀ ਤੋਂ ਉੱਠੀ ਤਾਂ ਉਸਦਾ ਵਾਲ ਵਾਲ ਸੇਠ ਜਾਨਕੀ ਦਾਸ ਦਾ ਰਿਣੀ ਹੋਇਆ ਹੋਇਆ ਸੀ। ਸੇਠ ਸਾਹਿਬ ਦਾ ਧਨ ਸੁਭਾਗੀ ਦੀ ਝੁੱਗੀ ਨੂੰ ਨਹੀਂ ਖਰੀਦ ਸਕਦਾ ਸੀ, ਪਰ ਨਿਮਰਤਾ, ਸਹਾਇਤਾ, ਤੇ ਕਰਜ਼ੇ ਨੇ ਭਾਗੀ ਨੂੰ ਭੀ ਨਾਲ ਹੀ ਖਰੀਦ ਲਿਆ। ਸੁਭਾਗੀ ਹੁਣ ਪਹਿਲੀ ਸੁਭਾਗੀ ਨਹੀਂ ਸੀ, ਪ੍ਰਸੰਨ ਚਿਤ, ਸ਼ਾਂਤ ਸੁਭਾਵ ਤੇ ਬੇਪਰਵਾਹ! ਹੁਣ ਉਸਦੀ ਜਗ੍ਹਾ ਇਕ ਖ੍ਰੀਦੀ ਹੋਈ ਗੋਲੀ ਰਹਿ ਗਈ ਸੀ, ਜਿਸਦੇ ਚੇਹਰੇ ਪੁਰ ਕਦੇ ਕਦੇ ਅਜ਼ਾਦ ਸਭਾ ਦੀ ਨਿਰਮਲ ਝਲਕ ਦਿਖਾਈ ਦੇ ਜਾਂਦੀ ਸੀ।

ਇਕ ਦਿਨ ਉਹ ਸੀ ਜਦ ਸੁਭਾਗੀ ਸੇਠ ਜਾਨਕੀ ਦਾਸ ਦੇ ਕੋਲੋਂ ਆਕੜਕੇ ਲੰਘ ਜਾਂਦੀ ਸੀ, ਪਰ ਅਜੇ ਉਸਦੇ ਸਾਮਣੇ ਸੁਭਾਗੀ ਦੀ ਅੱਖ ਵੀ ਨਹੀਂ ਉਠਦੀ ਸੀ। ਜਿਸ ਕੰਮ ਨੂੰ ਸਖਤੀ ਨਹੀਂ ਕਰ ਸਕਦੀ ਸੀ, ਉਸਨੂੰ ਨਿਮਰਤਾਈ ਨੇ ਕਰ ਦਿਤਾ।

੫.

ਇਸ ਬੀਮਾਰੀ ਨੇ ਸੁਭਾਗੀ ਦਾ ਮਾਣ-ਧਨ ਲੁਟਾ ਦਿਤਾ। ਉਸਦਾ ਜੀਵਨ ਬਚ ਗਿਆ, ਪਰੰਤੂ ਜੀਵਨ-ਜੋਤ ਜਾਂਦੀ ਰਹੀ। ਉਹ ਆਪਣੀਆਂ ਨਜ਼ਰਾਂ ਵਿਚ ਆਪ ਡਿੱਗ ਗਈ। ਹਰ ਵੇਲੇ ਸੋਚਾਂ ਵਿਚ