ਪੰਨਾ:Hanju.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਪਈ ਰਹਿੰਦੀ। ਕਈ ਦਿਨ ਇਸੇਤਰ੍ਹਾਂ ਲੰਘ ਗਏ ਨੇ। ਆਖਰ ਉਸਨੇ ਇਹ ਖਿਆਲ ਪੱਕਾ ਕੀਤਾ ਕਿ ਸੇਠ ਸਾਹਿਬ ਦਾ ਰਿਣ ਟਹਿਲ ਸੇਵਾ ਕਰਕੇ ਉਤਾਰ ਦੇਵਾਂਗੀ! ਇਹ ਸੋਚਕੇ ਉਸਨੇ ਸੋਠ ਸਾਹਿਬ ਨੂੰ ਕਿਹਾ-"ਸੇਠ ਜੀ! ਆਪਨੇ ਬੜੀ ਕਿਰਪਾ ਕੀਤੀ ਹੈ, ਮੇਰਾ ਵਾਲ ਵਾਲ ਆਪ ਨੂੰ ਅਸੀਸਾਂ ਦੇਂਦਾ ਹੈ। ਮੇਰੇ ਤੋਂ ਇਹ ਉਪਕਾਰ ਉਤਾਰਨ ਦੀ ਹਿੰਮਤ ਨਹੀਂ, ਪਰ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਬੀਮਾਰੀ ਤੇ ਕਿਤਨਾ ਖਰਚ ਹੋਇਆ ਹੈ। ਹੌਲੀ ਹੌਲੀ ਮੁਕਾ ਦੇਵਾਂਗੀ।

ਸੇਠ ਹੋਰਾਂ ਦਾ ਕਲੇਜਾ ਧੜਕਣ ਲਗ ਪਿਆ ਜਿਸ ਘੜੀ ਦਾ ਰਾਹ ਵੇਖਦੇ ਸਨ, ਉਹ ਆ ਪਹੁੰਚੀ! ਉਥੋਂ ਹੀ ਹਿਸਾਬ ਵੇਖਕੇ ਬੋਲੇ:"ਸਾਢੇ ਚਾਰ ਸੌ।"

"ਸਾਢੇ ਚਾਰ ਸੌ?" ਸੁਭਾਗੀ ਦਾ ਚੇਹਰਾ ਕੰਨਾਂ ਤਕ ਲਾਲ ਹੋਗਿਆ, ਉਸਨੂੰ ਇਜੇਹਾ ਭਾਸਣ ਲੱਗਾ, ਮਾਨੋਂ ਜ਼ਿਮੀਂ ਅਸਮਾਨ ਚੱਕਰ ਖਾ ਰਹੇ ਹਨ। ਕੁਝ ਚਿਰ ਚੁਪਚਾਪ ਖੜੋਤੀ ਰਹੀ, ਉਸਦੇ ਪਿਛੋਂ ਠੰਢਾ ਸਾਹ ਭਰਕੇ ਬੋਲ:"ਸਾਢੇ ਚਾਰ ਸੌ? ਇਤਨੀ ਰਕਮ ਮੇਰੀ ਬੀਮਾਰੀ ਪੁਰ ਲਗ ਗਈ?" ਜਾਨਕੀ ਦਾਸ ਨੇ ਸਿਰ ਨੀਵਾਂ ਕਰ ਲਿਆ ਤੇ ਕਿਹਾ - "ਰੋਜ ਡਾਕਟਰ ਆਉਂਦਾ ਸੀ।"

ਸੁਭਾਗੀ ਨੇ ਹੈਰਾਨ ਹੋਕੇ ਉੱਤਰ ਦਿਤਾ-"ਏਹ ਕਰਜ਼ਾ ਤਾਂ ਮੇਰੇ ਤੋਂ ਲਹਿਣਾ ਬਹੁਤ ਮੁਸ਼ਕਲ ਹੈ।

ਸੇਠ ਜੀ ਨੇ ਅਨੰਤ ਕੋਮਲ ਅਵਾਜ਼ ਨਾਲ ਕਿਹਾ-"ਝੌਂਪੜੀ ਵੇਚ ਦੇ, ਕਰਜ਼ਾ ਲਹਿ ਜਾਵੇਗਾ।"