ਪੰਨਾ:Hanju.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਚੌਥੇ ਦਿਨ ਇਕ ਸ਼ੰਭੂ ਨਾਥ ਨਾਮੀ ਆਦਮੀ ਆਇਆਂ ਤੇ ਕਹਿਣ ਲਗਾ:-"ਸੁਭਾਗੀ, ਹੁਣ ਕੀ ਹਾਲ ਹੈ?"

ਸੁਭਾਗੀ- "ਪਰਮਾਤਮਾਂ ਦੀ ਦਿਆ ਹੈ।"

ਸ਼ੰਭੂ ਨਾਥ-ਸੁਣਿਆਂ ਹੈ ਸੇਠ ਜਾਨਕੀ ਦਾਸ ਨੇ ਤੇਰੀ ਟਹਿਲ ਸੇਵਾ ਵਿਚ ਬੜਾ ਰੁਪਿਆ ਖਰਚ ਕੀਤਾ ਹੈ।

ਬਸ ਇਤਨੀ ਗੱਲ ਸੁਣਕੇ ਸੁਭਾਗੀ ਦੇ ਮੂੰਹ ਜੋ ਆਇਆ, ਸੇਠ ਜਾਨਕੀ ਦਾਸ ਉਪਰ ਝਾੜਿਆ ਤੇ ਕਿਹਾ:-ਇਹ ਝੌਂਪੜੀ, ਜਾਨਕੀ ਦਾਸ ਨੂੰ ਕਦੀ ਨਹੀਂ ਦੇਵਾਂਗੀ।

ਸ਼ੰਭੂ-"ਪਰ ਕਰੇਂਗੀ ਕੀ?" ਉਹ ਨਾਲਸ਼ ਕਰ ਦੇਵੇਗਾ।"

ਸੁਭਾਗੀ ਨਿਰੁੱਤਰ ਹੋ ਗਈ, ਉਸ ਪਾਸ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਅੱਖਾਂ ਸੱਜਲ ਹੈ ਗਈਆਂ, ਜੋ ਬੇਵਸੀ ਦੀ ਅੰਤਲੀ ਹੱਦ ਹੈ। ਫਿਰ ਇੱਕਾ-ਇਕ ਸਿਰ ਚੁਕਕੇ ਹੌਲੀ ਜੇਹੀ ਬੋਲੀ-"ਝੌਂਪੜੀ ਤੂੰ ਹੀ ਕਿਉਂ ਨ ਖਰੀਦ ਲਵੇਂ? ਮੈਂ ਤੇਰੇ ਹੱਥ ਅਜ ਹੀ ਵੇਚ ਦੇਵਾਂਗੀ?"

ਸ਼ੰਭੂ ਹੋਰਾਂ ਦਾ ਦਿਲ ਉਛਲ ਪਿਆ ਤੇ ਕਿਹਾ - ਸੁਭਾਗੀ ਤੂੰ ਬਹੁਤ ਚੰਗਾ ਸੋਚਿਆ।

ਸੁਭਾਗੀ-ਸੇਠ ਜਾਨਕੀ ਦਾਸ ਦੇ ਤਾਂ ਦੰਦ ਖੱਟੇ ਹੋ ਜਾਣਗੇ। ਵੇਖਦਾ ਹੀ ਰਹਿ ਜਾਵੇਗਾ।

ਇਸਤੋਂ ਪਿਛੋਂ ਸੌ ਦੀ ਗਲ ਬਾਤ ਹੋਣ ਲਗੀ, ਅੱਠ ਸੌ ਤੇ ਮਾਮਲਾ ਚੁਕ ਗਿਆ। ਸੁਭਾਗੀ ਦੇ ਸੀਨੇ ਤੋਂ