ਪੰਨਾ:Hanju.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੮)

ਭੀ ਸਢੇ ਤਿੰਨ ਸੌ ਬਾਕੀ ਬਚਦੇ ਸਨ, ਪਰ ਰੁਪਏ ਰਖਣ ਦੀ ਉਸ ਕੋਲ ਜਗ੍ਹਾ ਹੀ ਨਹੀਂ ਸੀ। ਇਸ ਅੰਨ੍ਹੀ ਬੋਲੀ ਦੁਨੀਆਂ ਵਿਚ ਕੌਣ ਉਸਦੀ ਡੰਗੋਰੀ ਫੜੇਗਾ? ਕਿਸ ਛੱਤ ਹੇਠ ਘੜੀ ਪਲ ਜਾਕੇ ਆਰਾਮ ਕਰੇਗੀ? ਇਧਰ ਉਧਰ ਸਭ ਪਾਸੇ ਆਦਮੀ ਸਨ ਪਰ ਉਸਦਾ ਕੋਈ ਨਹੀਂ ਸੀ, ਇਕ ਝੌਂਪੜੀ ਸੀ, ਸਾਰੀ ਆਯੂ ਦਾ ਜੀਵਨ-ਮੁਨਾਰਾ ਸੀ; ਸੁਭਾਗੀ ਨੇ ਉਸ ਵਿਚ ਅੱਧੀ ਜਵਾਨੀ ਤੇ ਅੱਧੇ ਬੁਢਾਪੇ ਦੇ ਦਿਨ ਕੱਟੇ ਸਨ। ਛੋਟੇ ਛੋਟੇ ਬੱਚੇ, ਗਰੀਬ ਇਸਤ੍ਰੀਆਂ, ਮਜ਼ਦੂਰ ਇਹ ਸਭ ਆਣਕ ਉਸਤੋਂ ਦਾਣੇ ਭਨਾਂਦੇ ਅਰ ਰੌਣਕ ਬਣਾਈ ਰਖਦੇ। ਇਹ ਉਨ੍ਹਾਂ ਸਭ ਨੂੰ ਪਿਆਰ ਕਰਦੀ ਸੀ, ਅੱਜ ਉਹ ਭੀ ਸਭ ਵਿਛੜ ਗਏ। ਆਪਣੇ ਘਰ ਦਾ ਬੂਹਾ ਭੀ ਉਸ ਵਾਸਤੇ ਅੱਜ ਤੋਂ ਬੰਦ ਹੋ ਗਿਆ। ਵਿਚਾਰੀ ਕਿਥੇ ਜਾਵੇ? ਲੋਕ ਕਚਹਿਰੀ ਤੋਂ ਨਿਕਲਦੇ ਤੇਜ਼ੀ ਨਾਲ ਸ਼ਹਿਰ ਵਲ ਜਾਂਦੇ, ਉਨਾਂ ਦੇ ਘਰ ਹੋਣਗੇ, ਪਰ ਸੁਭਾਗੀ ਦਾ ਘਰ ਕਿਥੇ ਹੈ? ਉਸਦੇ ਕੋਲ ਰਾਜਸੀ ਮਹਿਲ ਨਹੀਂ ਸੀ, ਸ਼ਾਨਦਾਰ ਭਵਨ ਨਹੀਂ ਸੀ, ਇਕੇ ਕੱਖਾਂ ਦੀ ਝੌਂਪੜੀ ਤੇ ਕੱਚੀ ਭੱਠੀ; ਉਹ ਭੀ ਬੇਦਰਦਾਂ ਨੇ ਖੋਹ ਲਈ! ਸੁਭਾਗੀ ਰੋਈ ਜਾਂਦੀ ਸੀ, ਉਸਦੀ ਹਿਰਦਾ ਵਿਨ੍ਹਣ ਵਾਲੀ ਕਰੁਣਾ ਭਰੀ ਅਵਾਜ਼ਨੇ ਰਾਹ ਜਾਂਦੇ ਮੁਸਾਫ਼ਰਾਂ ਦੇ ਪੈਰ ਫੜ ਲਏ, ਪਰ ਉਹ ਕਰ ਕੁਝ ਨਹੀਂ ਸਕਦੇ ਸਨ।

ਤ੍ਰਿਕਾਲਾਂ ਦਾ ਵੇਲਾ ਸੀ, ਸੁਭਾਗੀ ਸੇਠ ਜਾਨਕੀ ਦਾਸ ਦੀ ਦੁਕਾਨ ਪੁਰ ਪਹੁੰਚੀ, ਡਰਦਿਆਂ ੨ ਇਕ ਪਾਸੇ ਖਲੋ ਗਈ। ਉਸ ਵਿਚ ਹੁਣ ਉਹ ਦਲੇਰੀ ਤੇ