ਪੰਨਾ:Hanju.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਫੂਕ ਫੂਕ ਕੇ ਪੈਰ ਧਰਦੀ ਸੀ ਕਿ ਕੋਈ ਵੇਖ ਸੁਣ ਨਾ ਲਵੇ। ਕਦੀ ਉਹ ਇਸ ਝੌਂਪੜੀ ਦੀ ਰਾਣੀ ਸੀ, ਅੱਜ ਪ੍ਰਦੇਸਣ। ਉਸਨੇ ਦੀਵਾ ਜਗਾਇਆ, ਸਭ ਕੁਝ ਉੱਥੇ ਹੀ ਪਿਆ ਸੀ। ਇਕ ਪਿੱਤਲ ਦੀ ਥਾਲੀ, ਇਕ, ਗਡਵੀ, ਦੋ ਕੌਲੀਆਂ, ਇਕ ਟੁੱਟੀ ਜਿਹੀ ਮੰਜੀ ਬਸ ਇਹੋ ਸਾਰੀ ਉਸਦੀ ਜਾਇਦਾਦ ਸੀ ਤੇ ਉਹ ਇਨ੍ਹਾਂ ਤੋਂ ਵਿਦਿਆ ਹੋਣ ਆਈ ਹੈ। ਸੁਭਾਗੀ ਨਵੇਂ ਜ਼ਮਾਨੇ ਦੀਆਂ ਇਸਤ੍ਰੀਆਂ ਵਿਚੋਂ ਨਹੀਂ ਸੀ ਕਿ ਜੋ ਘਰ ਛੱਡਣ ਲਗਿਆਂ ਇਕ ਹੰਝੂ ਵੀ ਨਹੀਂ ਕੇਰਦੀਆਂ ਤੇ ਨਾ ਉਨਾਂ ਦੇ ਦਿਲਾਂ ਪੁਰ ਅਜੇਹੇ ਦੁਖ-ਮਈ ਦ੍ਰਿਸ਼ ਦਾ ਕੋਈ ਪਰਭਾਵ ਪੈਂਦਾ ਹੈ। ਉਹ ਪੁਰਾਣੇ ਜ਼ਮਾਨੇ ਦੀ ਅਨਪੜ੍ਹ ਤੇ ਅ-ਸਭੈਯ ਇਸਤ੍ਰੀ ਸੀ, ਜਿਸਦੇ ਵਾਸਤੇ ਘਰ ਛੱਡਣਾ ਤੇ ਸਰੀਰ ਛੱਡਣਾ ਬਰਾਬਰ ਸੀ। ਉਹ ਆਪਣੀਆਂ ਚੀਜ਼ਾਂ ਨੂੰ ਗਲ ਲਾ ਲਾਕੇ ਰੋਈ, ਮਾਨੋ, ਉਹ ਨਿਰਜੀਵ ਵਸਤਾਂ ਨਹੀਂ ਸਨ, ਉਸਦੀਆਂ ਜੀਊਂਦੀਆਂ ਜਾਗਦੀਆਂ ਸਹੇਲੀਆਂ ਸਨ।

ਸਵੇਰੇ ਲੋਕਾਂ ਨੇ ਵੇਖਿਆ ਸਭ ਕੁਝ ਉਥੇ ਹੀ ਪਿਆ ਹੈ, ਪਰ ਸੁਭਾਗੀ ਦਾ ਪਤਾ ਨਹੀਂ। ਘਰ ਮੌਜੂਦ ਸੀ, ਘਰ ਵਾਲ ਨਹੀਂ ਸੀ। ਸੇਠ ਸਾਹਿਬ ਨੇ ਬਥੇਰੀ ਖੋਜ ਕੀਤੀ ਪਰ ਸੁਭਾਗੀ ਦਾ ਪਤਾ ਨਹੀਂ ਮਿਲਿਆ। ਝੌਂਪੜੀ ਸ਼ੰਭੂ ਨਾਥ ਨੇ ਨਹੀਂ ਖਰੀਦੀ ਸੀ, ਉਸਦੀ ਰਾਹੀਂ ਸੇਠ ਸਾਹਿਬ ਨੇ ਹੀ