ਪੰਨਾ:Hanju.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)

ਖਰੀਦੀ ਸੀ, ਜਿਸਦੇ ਲੈਣ ਲਈ ਉਨ੍ਹਾਂ ਨੇ ਕਈ ਸਾਲ ਯਤਨ ਕੀਤੇ,ਪਰਹੁਣ ਉਹ ਚਾਹੁੰਦੇ ਸਨ ਕਿ ਜੇ ਸੁਭਾਗੀ ਮਿਲ ਜਾਵੇ ਤਾਂ ਝੌਂਪੜੀ ਉਸਨੂੰ ਵਾਪਸ ਦੇ ਦੇਈਏ। ਹੁਣ ਉਹ ਝੌਂਪੜੀ ਉਨਾਂ ਨੂੰ ਆਪਣੀਆਂ ਦੁਕਾਨਾਂ ਦਾ ਕਲੰਕ ਨਹੀਂ ਸੀ ਕੁਲਦੀ। ਅੰਤ ਖੋਜ ਭਾਲਕੇ ਸੇਠ ਸਾਹਿਬ ਨਿਰਾਸ਼ ਹੋ ਗਏ!

੭.

ਪਰ ਸੁਭਾਗੀ ਕਿਥੇ ਸੀ? ਦਿੱਲੀ ਦੇ ਬਾਹਰ, ਜਮਨਾਂ ਦੇ ਕਿਨਾਰੇ ਜੰਗਲ ਵਿਚ! ਕੇਹੀ ਅਣਖ ਵਾਲੀ ਨੂੰ ਇਸਤ੍ਰੀ ਸੀ! ਜਿਥੇ ਘਰ ਦੀ ਮਾਲਕਣ ਬਣਕੇ ਕਈ ਸਾਲ ਗੁਜ਼ਾਰੇ ਸਨ, ਉਥੇ ਬੇਘਰ ਹੋਕੇ ਦੇ ਇਕ ਦਿਨ ਭੀ ਨ ਕੱਟ ਸਕੀ ਤੇ ਉਸੇ ਰਾਤ ਜੰਗਲ ਵਿਚ ਚਲੀ ਗਈ! ਉਸਨੂੰ ਸ਼ਹਿਰ ਤੋਂ ਘ੍ਰਿਣਾ ਹੋ ਗਈ ਸੀ। ਉਹ ਚਾਹੁੰਦੀ ਸੀ, ਅਜਿਹੀ ਥਾਂ ਜਾ ਰਹੇ ਜਿਥੇ ਆਦਮੀ ਦਾ ਪਰਛਾਵਾਂ ਵੀ ਨ ਦਿੱਸੇ! ਉਹ ਭੁੱਖੀ ਤਿਹਾਈ ਪਾਗਲਾਂ ਵਾਂਙ ਚਲੀ ਜਾ ਰਹੀ ਸੀ। ਰਾਤ ਦੇ ਅਨ੍ਹੇਰੇ ਵਿਚ ਪੱਥਰਾਂ ਨਾਲ ਟਕਰਾਉਂਦੀ, ਝਾੜੀਆਂ ਨਾਲ ਉਲਝਦੀ, ਟਿੱਬਿਆਂ ਟੋਇਆਂ ਦੀਆਂ ਦੇ ਠੋਕ੍ਹਰਾਂ ਖਾਂਦੀ ਇਸਤਰ੍ਹਾਂ ਟੁਰੀ ਜਾ ਰਹੀ ਸੀ, ਜਿਸਤਰ੍ਹਾਂ ਉਡਦੇ ਪੰਛੀ ਦਾ ਪਰਛਾਵਾਂ, ਤੇ ਉਸਨੂੰ ਕੋਈ ਰੋਕ ਨਹੀਂ ਸਕਦਾ। ਜੰਗਲ ਦੇ ਜੀਵ ਜੰਤੂ ਉਸਨੂੰ ਹੁਣ ਮਨੁੱਖ ਤੋਂ ਕਿਤੇ ਵੱਧ ਦਿਆਵਾਨ, ਸੀਲਵਾਨ ਸੁੱਚੇ ਤੇ ਉੱਚੇ