ਪੰਨਾ:Hanju.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਮਲੂਮ ਹੁੰਦੇ ਸਨ, ਸੋਚਦੀ-ਇਹ ਝੂਠ ਨਹੀਂ ਬੋਲਦੇ, ਧੋਖਾ ਫਰੇਬ ਨਹੀਂ ਕਰਦੇ, ਬਗਲ ਵਿਚ ਛੁਰੀ ਛਪਾਕੇ ਮੂੰਹ ਨਾਲ ਮਿੱਠਆਂ ੨ ਗੱਲਾਂ ਨਹੀਂ ਕਰਦੇ; ਇਹ ਮਨੁੱਖਾਂ ਨਾਲੋਂ ਹਜ਼ਾਰ ਗੁਣਾਂ ਚੰਗੇ ਹਨ। ਉਹ ਭੁੱਖ ਅਤੇ ਪਿਆਸ ਤੇ ਥਕੇਵੇਂ ਨਾਲ ਚੂਰ ਹੋ ਚੁਕੀ ਸੀ, ਇਕ ਪੱਥਰ ਦੀ ਸਿਲ ਪਰ ਬਹਿ ਗਈ। ਰਾਤ ਦਾ ਸਮਾਂ ਸੀ, ਜੰਗਲ ਵਿਚ ਅੰਧਕਾਰ ਛਾਇਆ ਹੋਇਆ ਸੀ। ਸਭਾਗੀ ਆਪਣੀ ਕੁਟੀਆ ਤੇ ਭੱਠੀ ਨੂੰ ਯਾਦ ਕਰ ਕਰਕੇ ਰੋਂਦੀ ਸੀ, ਪਰ ਉਸਦੇ ਹੰਝੂਆਂ ਨੂੰ ਵੇਖਣ ਵਾਲਾ ਸਿਵਾਇ ਅਸਮਾਨ ਦੇ ਤਾਰਿਆਂ ਤੋਂ ਹੋਰ ਕੌਣ ਸੀ?

ਇਥੇ ਸੁਭਾਗੀ ਨੂੰ ਪੁਰਾਣੇ ਜ਼ਮਾਨੇ ਦੀ ਇਕ ਕੁਟੀਆ ਮਿਲ ਗਈ, ਇਸ ਵਿਚ ਉਸਨੇ ਇਕ ਮਹੀਨਾ ਕਟਿਆ, ਬਿਰਛਾਂ ਦੇ ਫਲ ਖਾਂਦੀ, ਜਮਨਾ ਦਾ ਪਾਣੀ ਪੀਂਦੀ ਅਰ ਰਾਤ ਨੂੰ ਘਾਹ ਉਪਰ ਲੇਟ ਰਹਿੰਦੀ। ਇਥੇ ਉਸਨੂੰ ਕੋਈ ਕਸ਼ਟ ਨਹੀਂ ਸੀ ਤੇ ਨ ਖਾਣ ਪੀਣ ਲਈ ਮਜ਼ਦੂਰੀ ਕਰਨੀ ਪੈਂਦੀ ਸੀ। ਪਰ ਘਰ ਦਾ ਮੋਹ ਇਥੇ ਵੀ ਨ ਗਿਆ। ਬੇ-ਵੱਸ ਹੋਕੇ ਇਕ ਦਿਨ ਉਸਨੇ ਕੁਟੀਆ ਨੂੰ ਛਡ ਦਿਤਾ ਅਰ ਦਿਲੀ ਵੱਲ ਮੂੰਹ ਕੀਤਾ। ਇਸ ਵੇਲੇ ਉਸਦੇ ਪੈਰ ਪ੍ਰਿਥਵੀ ਪਰ ਨਹੀਂ ਪੈਂਦੇ ਸਨ। ਪਰ ਸ਼ਹਿਰ ਦੇ ਨੇੜੇ ਆਕੇ ਉਸਦਾ ਦਿੱਲ ਬਹਿ ਗਿਆ। ਸੋਚਦੀ, ਇਸ ਸ਼ਹਿਰ ਵਿੱਚ ਮੇਰਾ ਕੌਣ ਹੈ? ਲੋਕ ਵੇਖਣਗੇ ਤਾਂ ਕੀ ਆਖਣਗੇ? ਸੋਚ ਸੋਚ ਕੇ ਪੱਕ ਕੀਤਾ