ਪੰਨਾ:Hanju.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਦੁਪਹਿਰ ਦਾ ਸਮਾਂ ਸੀ। ਤੇਜ਼ ਗਰਮੀ ਦੇ ਕਾਰਣ ਜੰਗਲ ਘੁਮ੍ਹਾਰ ਦਾ ਆਵਾ ਬਣਿਆ ਹੋਇਆ ਸੀ। ਰਾਹ, ਸੁੰਨਨਸਾਨ, ਜੰਗਲ ਦੇ ਜੀਵ ਜੰਤੂ ਨਹੀਂ ਪਤਾ ਕਿਥੇ ਚਲੇ ਗਏ ਸਨ ਕੇਵਲ ਹਰੇ ਭਰੇ ਬ੍ਰਿਛਾਂ ਪੁਰ ਬੈਠੇ ਪੰਛੀਆਂ ਦਾ ਬੋਲਨਾ ਕਿਧਰੇ ਕਿਧਰੇ ਸੁਣਾਈ ਦੇ ਰਿਹਾ ਸੀ! ਜਹਾਂਗੀਰ ਦਾ ਉਸ ਸਮੇਂ ਬੁਰਾ ਹਾਲ ਸੀ। ਮੂੰਹ ਪੁਰ ਹਵਾਈਆਂ ਉਡ ਰਹੀਆਂ ਸਨ! ਅੰਦਰ ਕਲੇਜਾ ਤਕ ਸੁਕ ਗਿਆ ਸੀ। ਜਿਉਂ ਤਿਉਂ ਕਰਕੇ ਉਹ ਉਸ ਮਹੱਲ ਦੇ ਨੇੜੇ ਪਹੁੰਚਿਆ।

ਵੇਖਿਆ, ਘਣੀ ਛਾਂ ਵਾਲੇ ਬ੍ਰਿਛ ਦੇ ਹੇਠਾਂ ਇਕ ਸੁੰਦਰ ਚਬੂਤਰਾ ਹੈ। ਉਸ ਪੁਰ ਬਣ-ਦੇਵੀ ਸਮਾਨ ਇਕ ਪੰਦਰਾਂ ਸੋਲਾਂ ਵਰ੍ਹਿਆਂ ਦੀ ਮੁਟਿਆਰ ਕੁੜੀ ਬੈਠੀ ਹੈ। ਉਸਦੇ ਚੇਹਰੇ ਤੋਂ ਕੁਲੀਨਤਾ ਅਤੇ ਭੋਲੇਪਨ ਦਾ ਭਾਵ ਪ੍ਰਗਟ ਹੋ ਰਿਹਾ ਹੈ। ਭਾਵੇਂ ਕਪੜੇ ਉਸ ਮੈਲੇ ਕੁਚੈਲੇ ਪਾਏ ਹੋਏ ਸਨ, ਪਰ ਅਜੇਹਾ ਜਾਪਦਾ ਸੀ ਮਾਨੋਂ ਬਦਲੀ ਵਿਚ ਚੰਨ ਹੋਵੇ ਯਾ ਧੂੜ ਵਿਚ ਹੀਰਾ। ਜਹਾਂਗੀਰ ਉਸਂ ਨੂੰ ਵੇਖਕੇ ਕੁਝ ਅਸਚਰਜ ਚਕ੍ਰਿਤ ਜਿਹਾ ਹੋਇਆ।

ਮੁਟਿਆਰ ਕੁੜੀ ਨੇ ਭੀ ਜਹਾਂਗੀਰ ਨੂੰ ਆਪਣੀ ਵੱਲ ਆਉਂਦਿਆਂ ਵੇਖਕੇ ਲਜਿਆ ਅਤੇ ਸੰਕੋਚ ਨਾਲ ਸਿਰ ਨੀਵਾਂ ਕਰ ਲਿਆ। ਇਹੋ ਪ੍ਰਕ੍ਰਿਤੀ ਵਲੋਂ ਮਿਲਿਆ ਹੋਇਆ ਇਸਤ੍ਰੀ ਜਾਤੀ ਦਾ ਗੌਰਵ ਹੈ। ਇਸਦੇ ਸਾਮ੍ਹਣੇ ਇਸਤ੍ਰੀਆਂ ਦੇ ਲਈ ਸੰਸਾਰ ਦੀਆਂ ਸਭ