ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/250

ਵਿਕੀਸਰੋਤ ਤੋਂ
(ਪੰਨਾ:Janam Sakhi.pdf/250 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਟੋਭਾ ਹੈ,ਤੂ ਓਥੈ ਆਪਣਾ ਕੁਟੰਬੁ ਲੈਕਰਿ ਜਾਹਿ,ਏਥੇ ਰਹਿਣਾ ਨਾਹੀਂ। ਜੇ ਏਥੇ ਰਹੇਂਗਾ, ਤਾਂ ਮਾਰੀਅਹਿਂਗਾ। ਤਬ ਓਥਹੁ ਬਾਮਣੁ ਟਬਰ ਲੇਇ ਕਰਿ ਬਾਰਹ ਕੋ ਲੈ ਗਇਆ। ਉਜਾੜਿ ਵਿਚਿ ਜਾਇ ਬੈਠਾ। ਜਿਥੈ ਕੁਦਰਤਿ ਨਾਲਿ ਸੁਬਾਹ ਹੋਈ ਤਿਥੈ ਮੀਰੁ ਬਾਬਰੁ ਪਤਸਾਹੁ ਪਇਆ । ਜਿਉ ਪਇਆ,ਤਿਉ ਸੰਦ ਪਰ ਮਾਰਿਓਸੁ ॥ ਆਸਿ ਪਾਸਿ ਗਿਰਾਉ ਸਭ ਮਾਰੇ। ਹਿੰਦੂ ਮੁਸਲਮਾਨਿ ਸਭਿ ਕਤਲਾਮ ਕੀਤੇ। ਘਰ ਲੁਟੇ,ਢਾਹੇ। ਇਜੇਹੀ ਮਾਰ ਬਾਬੇ ਦੈ ਸਬਦਿ ਕੀਤੀ ਪਠਾਣਾਂ ਜੋਗ। ਮਹਾਂ ਪੁਰਖਾਂ ਦਾ ਗਜ਼ਬ ਹੋਆ,ਖੁਦਾਇ ਮੰਨੇ ਫਕੀਰਾਂ ਨੂੰ ਫਕੀਰਾਂ ਮੰਨਿਆ

239