ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/72

ਵਿਕੀਸਰੋਤ ਤੋਂ
(ਪੰਨਾ:Janam Sakhi.pdf/72 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਦਕੁ ਸਬੂਰੀ ਕਲਮਾ ਪਾਕੁ॥ ਖੜੀ ਨ ਛੇੜੈ ਪੜੀ ਨ ਖਾਇ॥ ਨਾਨਕ ਸੋ ਮੁਸਲਮਾਨੁ ਭਿਸਤ ਕਉ ਜਾਇ॥ ਜਾ ਬਾਬੇ ਏਹੁ ਸਲੋਕੁ ਬੋਲਿਆ॥ ਤਾ ਸਯੀਅਦ, ਸੇਖਜਾਦੇ ਕਾਜੀ ਮੁਫਤੀ ਖਾਨ ਖਨੀਨ ਮਹਰ ਮੁਕਦਮ ਹੈਰਾਨ ਹੋਇ ਰਹੈ॥ ਖਾਨੁ ਬੋਲਿਆ ਕਾਜੀ ਨਾਨਕੁ ਹਕੁ ਨੂੰ ਪਹੁਤਾ ਹੈ॥ ਅਵਰੁ ਪੁਛਣ ਕੀ ਤਕਸੀਰ ਰਹੀ॥ ਜਿਤੁ ਵਲਿ ਬਾਬਾ ਨਦਰਿ ਕਰੇ, ਤਿਤੁ ਵਿਲਿ ਸਭ ਕੋਈ ਸਲਾਮੁ ਕਰੇ॥ ਤਬਿ

61