ਪੰਨਾ:Jhagda Suchaji Te Kuchaji Naar Da.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪)

॥ ਛਡ ਛਡ ਨੀ ਬਿਭਚਾਰਨੇ ਵਡੀ ਤੂੰ ਪਰਧਾਨ। ਕੁਚੱਜੀ ਕਹੇ ਸੁਚੱਜੀਏ ਨਾ ਕਰ ਐਡ ਗੁਮਾਨ॥ ਕੋਰੜਾ ਛੰਦ॥ ਅਸਾਂ ਨੇ ਭਰਾਈਆਂ ਮਰਦਾਂ ਤੋਂ ਮੁਠੀਆਂ। ਅਖਾਂ ਖੇਹਲ ਦੇਖ ਨੀ ਤੂੰ ਛੈਦ ਸੁਤੀਆਂ। ਮਰਦਾਂ ਦਾ ਕਹਿਆ ਜੇ ਮੰਨਨ ਨਾਰੀਆਂ। ਬਸ ਫੇਰ ਪੈਣ ਪੂਰੀਆਂ ਨੀ ਸਾਰੀਆਂ। ਕੰਮ ਸਾਡਾ ਹੈਗਾਹੈ ਸਿਰ ਫ ਇਕ ਨੀ।ਰੋਟੀ ਨੂੰ ਪਕਾਕੇ ਜਾਈਏ ਜਿਥੇ ਚਿਤਨੀ। ਮੂਰਿਆਂ ਦੇ ਆਖੇ ਜੇਨੀ ਅਸੀ ਲਗੀਏ। ਦੁਧ ਮਠਿਆ ਈ ਨਾਲ ਕਿਥੋਂ ਰਜੀਏ। ਲਠੇ ਖਾਸੇ ਨੈਣੂ ਦਾ ਹੰਡੌਨਾ ਫੇਰ ਕੀ। ਰਖਣੀ ਸ਼ਰਮ ਜੇ ਨੀ ਜੇਠ ਦਿਓੁਰ ਦੀ। ਦਸੀਆਂ ਨੇ ਗਲਾਂ ਜੇਹੜੀਆਂ ਮੈਂ ਤੁਧ ਨੂੰ। ਦੇਣ ਨੀ ਭਲਾਇ ਮਰਦਾਂ ਦੀ ਬੁਧ ਨੂੰ। ਆਵੇ ਜਦੌਂ ਬਾਹਰੌਂ ਓਹਨੂੰ ਇਓੁਂ ਆਖੀਏ। ਆ ਲੈ ਫੜ ਪੁਤਨੂੰ ਅਸੀ ਨਾ ਰਖੀਏ। ਮਾਰੀਏ ਚੁਪੇੜ ਮੁੰਡੇ ਦੇ ਨੀ ਮੁਖਤੇ। ਕਰ ਲਾਈਏ ਮੁਖ ਰੁਸਣੇ ਦੇ ਰੁਖ ਦੇ। ਰੋਟੀ ਟੁਕ ਮੰਗੇ ਜੇ ਹੋਵੇ ਨਰਾਜ ਨੀ। ਘਰ ਵਿਚ ਛੇੜ ਦੇਵੀਂ ਤੂੰ ਬਖਾਂਧ ਨੀ। ਆਹਲੈ ਫੜ ਮੂਰਿਆ ਜਿ ਖਾਣਾ ਤੋਸਾ ਵੇ। ਏਸ ਘਰ ਵਿਚ ਦਿਨੇ ਰਾਤ ਰੋਸਾ ਵੇ। ਗਲ ਵਿਚ ਰਸੀ ਪਾਕੇ ਜਾਓੂਂ ਮਰਵੇ। ਫਿਰ ਕਿਹੜੀ ਮਾਂਨੂੰ ਲਿਆਵੇਂ ਘਰ ਵੇ। ਚੌਂਦਾਂ ਪੰਦਰਾ ਸੈ ਲਗੂ ਹੋਰ ਮੁਲ ਵੇ। ਘਰ ਬਾਰ ਵਿਕ ਜਾਓੂ ਤੇਰਾ ਕੁਲ ਵੇ। ਸ਼ਰਮ ਹਿਯਾ ਵੇ ਨਾਬ ਤੈਨੂੰ ਆਂਵਦੀ। ਓੁਰਾ ਪਰਾ ਕਰੇ ਗਲ ਰਸੀਪਾਂਵਦੀ। ਮਰਦਾਂ