ਪੰਨਾ:Jhagda Suchaji Te Kuchaji Naar Da.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

ਨੂੰ ਐਸੀ ਜੇ ਸੁਨਾਵੇ ਬਾਤ ਨੀ। ਕਰਨ ਗੁਲਾਮੀ ਤੇਰੀ ਦਿਨੇ ਰਾਤ ਨੀ। ਕਲਯੁਗ ਵਿਚ ਔਰਤਾਂ ਦਾ ਰਾਜਨੀ। ਹਥ ਹੈ ਅਸਾਡੇ ਸਭ ਰਾਜ ਭਾਗਨੀ। ਹਾਕਮ ਦੇ ਵਿਚ ਸਾਡਾ ਬਹੁਤ ਮਾਨ ਹੈ। ਜਣੇ ਖਣੇ ਨਾਲ ਸਾਡਾ ਨੀ ਸਿਆਂਣ ਹੈ। ਦਸਦੀ ਹਵਾਲ ਤੈਨੂੰ ਸਾਰਾ ਹੁਣਦਾ। ਗਲਾਂ ਸਾਡੀਆਂ ਇੰਦਰ ਸਿੰਘ ਸੁਣਦਾ॥ ਦੋਹਰਾ॥ ਕਹੇ ਸੁਚੱਜੀ ਪਾਪਣੇ ਨਾ ਕਰ ਐਡ ਗੁਮਾਨ। ਤੇਰੇ ਜਿਹੀਆਂ ਦੇਖੀਆਂ ਪਈਆਂ ਫਿਰਨ ਵੈਰਾਨ॥ ਕੋਰੜਾ ਚੰਦ॥ ਮਰਦਾਂ ਬਗੈਰ ਨਾ ਸਾਡੀ ਹੈ ਪਤ ਨੀ। ਮਰਦਾਂ ਬਗੈਰ ਨਹੀਓ ਜਤ ਸਤ ਨੀ। ਪਤੀ ਤੇ ਬਗੈਰ ਦੁਖ ਪੌਣ ਨਾਰੀਆਂ। ਪਤੀ ਤੇ ਬਗੈਰ ਪੈਦੀਆਂ ਖੁਆਂਰੀਆਂ। ਸਭ ਵਿੱਚ ਮਾਣ ਹੋਵੇ ਬਹੁਤ ਮੁਛ ਦਾ।ਤੀਵੀਆਂ ਨੂੰ ਸਭਾ ਵਿਚ ਕੌਣਪੁਛਦਾ। ਗਲ ਜੇਹੜੀ ਕਰਨੀ ਹੈ ਸੁਣ ਮਰਦਾਂ ਹੋੲੀਏ ਸਭਾ ਵਿਚ ਪੀਲੀਆਂ ਤੇ ਜ਼ਰਦਾਂ। ਮਰਦਾਂ ਬਗੈਰ ਨਾ ਸਾਡਾ ਟਿਕਾਣਾ ਨੀ। ਲੂਲਾ ਹੋੲੇ ਲੰਗੜਾ ਤੇ ਭਾਂਵੇ ਕਾਣਾ ਨੀ ਗੁਰੂ ਦੇ ਹੁਕਮ ਨੂੰ ਨਾ ਕਦੀ ਤੋੜੀੲੇ। ਪਤੀਬ੍ਰਤ ਨਾਰੀਆਂ ਨੂੰ ਜਤ ਲੋੜੀੲੇ। ਤੇਰੇ ਜਿਹੀਆਂ ਦੇਖੀਆਂ ਮੈ ਧਕੇ ਖਾਂਦੀਆਂ। ਟਿਕੀਦਾ ਟਿਕਾਣਾ ਕਿਤੇ ਨ ਰਖਾਂਦੀਆਂ। ਓੁਮਰ ਜਵਾਨੀ ਵਿਚ ਮੌਜਾਂ ਕਰੇ ਨੀ। ਬੁਢੇ ਵਾਰੇ ਮੰਗ ਤੰਗ ਪੇਟ ਭਰੇ ਨੀ। ਤੇਰੇ ਜਹੀਆਂ ਨਾਰੀਆਂ ਦਾ ਕੰਮ ਏੇਹੇ ਨੀ। ਉਡ ਜਾਵੇ ਰੰਗ ਟੁਕ ਮੰਗ ਲੋਵੇ ਨੀ। ਘਰ ਵਲ ਕਰੋ ਮੂਖ ਪੈਣ ਜੂਤੀਆਂ। ਭੁਲ ਜਾਣ ਮੌਜਾਂ