ਪੰਨਾ:Jhagda Suchaji Te Kuchaji Naar Da.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਸੀਬ ਦਾ ਨੀ ਸੋਈ ਅਸਾਂ ਪਾਵਣਾ। ਚਾਰ ਦਿਨ ਦੀ ਬਹਾਰ ਨਾ ਜੁਵਾਨੀ ਨੇ ਨੀ ਫੇਰ ਔਣਾ ਲੈ ਜਾਣਾ ਅਸਾਂ ਏਥੋਂ ਛਕਣਾਂ ਛਕਾਵਣਾਂ। ਅਗੇ ਜੇਹੜੀ ਹੌਵਨੀ ਨਾ ਦੇਖੀ ਕਿਸੇ ਆਪ ਜਾਕੇ ਮੂਰਖ ਚਾਰ ਦਿਨ ਦਾ ਪਰਾਉਣਾਂ। ਚਾਰ ਦਿਨ ਮੋਜਾਂ ਲੁਟਲਵੀਂ ਤੂੰ ਇੰਦਰ ਸਿੰਘ ਸੁੰਦਰ ਸਰੂਪਨੇ ਨਾ ਕਿਸੇ ਕੰਮ ਆਂਵਣਾ॥ਦੋਹਰਾ॥ ਬੋਲ ਕੁਚੱਜੀ ਨਾਰ ਦੇ ਸੀ ਬਹੁਤੋ ਗਲਤਾਨ। ਛੰਦ ਹੋਰ ਇਕ ਬੋਲਦੀ ਸੁਣ ਲੀ ਜੇ ਬੁਧਵਾਨ॥ ਕਬਿਤ॥ ਲੁਟਣੀ ਬਹਾਰ ਅਸਾਂ ਰਾਜ ਅਗੰਰੇਜੀ ਬਿਚ ਹੋਵੇ ਅਨਸਾਫ ਸਾਡਾ ਵਿਚ ਨੀ ਕਚੈਹਰੀਆ। ਸਤਜੁਗ ਵਿਚ ਸਾਡਾ ਮਾਣ ਸੀ ਬਹੁਤ ਸਾਰਾ ਕੀਤਾ ਹੈ ਕਥਨ ਨੀ ਕਿਤਾਬਾਂ ਵਿਚ ਸੈਰੀਆਂ। ਮੁਢ ਤੋਂ ਕਦੀਮਤਕ ਆਦਮੀ ਗੁਲਾਮ ਸਾਡੇ ਹੁਣ ਕਲਜੁਗ ਭਾਵੇ ਕਿਥੇ ਲਈਏ ਤਾਰੀਆ। ਵੈਰੀਆਂ ਤੋਂ ਮਿਤਰ ਬਨਾਏ ਇੰਦਰ ਸਿੰਘ ਜੈਸੇ ਹੋਵੇ ਤੈਨੂੰ ਸ਼ਕ ਜਾਕੇ ਪੁਛੀ ਕੋਲੋ ਸੈਰੀ ਆਂ॥ ਜਵਾਬ ਸੁਚੱਜੀ ਦੀ॥ ਦੋਹਰਾ॥ ਤੇਰੇ ਬੋਲ ਨਾਂ ਭਾਂਵਦੇ ਮਨਮੇਰੇ ਸੁਣ ਭੈਂਣ। ਐਵ ਮਗਜ ਖਪਾਂਵਦੀ ਫੌਕੇ ਪਾਵੇਂ ਵੈਣ। ਚੌਪਈ॥ ਕਹੇ ਸੁਚੱਜੀ ਨੀ ਸੁਣ ਭੈਂਣ। ਏਹ ਸਭ ਤੇਰੇ ਫੋਕੇ ਵੈਣ। ਗਲ ਨਾ ਤੇਰੀ ਮੈਨੂੰ ਭਾਵੇ। ਐਵੇਂ ਫੋਕੇ ਲੈਂਦੀ ਹਾਵੇ।ਗਲ ਨਾਂ ਤੇਰੀ ਮੈਨੂੰ ਭਾਵੇ।ਫੌਕੇ ਲੈਦੀ ਹਾਵੇ ਗਲ ਨਾ ਤੇਰੀ ਮੈਂਨੂੰ ਸਰਦੀ ਮਾਰੀ ਫਿਟਕਨੀ ਤੈਨੂੰ ਹਰਦੀ। ਨਾਲ ਖਸਮ ਜੋ ਕਰੇ ਕਰਾਰ। ਕਹੇ ਗੁਰੂ ਜਮ ਕਰੇ ਖੁਵਾਰ। ਤੇਰੇ ਜਹੀਆ ਟੁਕੋਂ ਆਤਰ। ਫਿਰੇ ਦਰ ਬਦਰ ਰੋਟੀ ਖਾਤਰ। ਰੋਟੀ ਮੰਗੀ ਨਾ ਦੇਵੇ ਕੋਈ। ਜਬ ਸੇ ਬਿਰਦ ਅਵਸਥਾ ਹੋਈ। ਉਮਰ ਜੁਵਾਨੀ ਕਰੇ ਬਹਾਰ। ਬਿਰਧ ਅਵਸਥਾ ਖਾਏਂਗੀ ਮਾਰ। ਹੁਕਮ ਗੂਰੂ ਕੇ ਨਾ ਜੇ ਮੰਨੇ। ਕਹੇ ਗੁਰੁ ਜਮ ਆਕੜ ਭੰਨੇ। ਨੀ ਤੂੰ ਸੁਣਿਆ ਨਹੀਂ ਉਪਦੇਸ਼। ਯੁਧ ਸੁੰਦਰੀ ਦੇ ਵਲ ਦੇਖ। ਹਥ ਦਖਾਏ ਤੁਰਕਾਂ ਤਾਈਂ। ਕੀਆ ਰੰਡੀਆਂ ਤੁਰਕਣਾਂ ਤਾਂਈ। ਤੇਰੇ ਜਹੀ ਨਾਂ ਗਿਦੜ ਮਾਗੇ ਏਹ ਉਪਕਾਰ ਗੁਰੂ ਕੇ ਸਾਰੇ। ਏਹ ਪਤੀਬਰਤਾ ਦਾ ਕੰਮ। ਤੇਰੇ ਜਹੀ ਨਾਂ ਮਾਰੇ ਦਮ। ਇੰਦਰ ਸਿੰਘ ਸਚ ਹੈ ਧਰਮ। ਨਾ ਕੀਜੈ ਕੋਈ ਮਾੜੇ ਕਰਮ॥ ਕਬਿਤ ਆਖਦੀ ਸੁਚੱਜੀ ਨੀ ਤੂੰ ਮਾੜੇ ਨਾ ਕਰਮ ਕਰ ਤੇਰੇ ਜਹੀਆਂ ਦੇਖੀਆਂ ਮੈਂ ਹੁੰਦੀਆਂ ਖੁਆਰ ਨੀ। ਖਸਮ ਦਾ ਹੁਕਮ ਨਾ ਮੰਨਣ ਜੋ ਸਚ ਜਾਣ ਗੁਰੂ ਦਾ ਹੁਕਮ ਜਮ ਕਰਦਾ ਖੁਵਾਰ ਨੀ। ਪਤੀ ਬਰਤ ਨਾਰੀਆਂ ਨੂੰ ਪਾਲਣਾ ਹੁਕਮ ਚਾਹੀਏ ਮਰਦਾਂ ਬਗੈਰ ਨਾ ਅਸਾਡੜਾ ਉਧਾਰ ਨੀ। ਕਹੇ ਇੰਦਰ ਸਿੰਘ ਝੂਠ ਦਿਨਾ ਦਾ ਪਰਾਹੁਣਾ ਹੈ ਹੋਸੀ ਦਰਗਾਹ ਵਿਚ ਸਚ ਦਾ ਪਸਾਰ ਨੀ॥ ਜੁਵਾਬ ਕੁਚੱਜੀ ਦਾ॥ ਦੋਹਰਾ॥ ਵਾਹ ਵਾਹ ਭੈਣੇ ਠੀਕ ਤੂੰ ਕਰ ਗਈ ਮੈਨੂੰ ਸੁਧ। ਬਿਨ ਸਮਝਾਏ ਮੂਰਖਾਂ ਕਦੇ ਨਾਂ ਆਵੇ ਬੁਧ॥ ਕਥਿਤ॥ ਅਜ ਤਾਈਂ ਪਤਾ ਨਾਂ ਸੀ ਮੇਰੇ ਭਾਣੇ ਕੁਝ ਭੈਣੇਂ ਹੋਵੇ ਨਾ ਗਿਆਨ ਬਿਨਾ ਮੂਰਖਾਂ ਨੂੰ ਬੁਧ ਨੀ। ਕੀਤਾ ਉਪਕਾਰ ਤੂਤਾ ਬੁਧ ਨੀ। ਮਾਕੀ ਮੈਂ ਸੰਗਤ ਕੀਤੀ ਪਿਛਲੀ ਬ੍ਰੇਸ ਵਿੱਚ ਤਾਂਹੀ ਅਜ ਤੀਕ ਮੈਨੂੰ ਆਈ ਨਹੀ ਸੁਧ ਨੀ। ਕੀਤਾ ਉਪਕਾਰ ਤੂੰਤਾਂ ਭੈਣ ਅਜ ਨਾਲ ਮੇਰੇ ਦਸੀਆਂ ਜੋ ਗਲਾਂ ਮੈਨੂੰ ਸਭੋ ਗਈਆਂ ਸੁਧਨੀ। ਬਹੁਤ ਵਾਰੀ ਰਿਹਾ ਸਮਝਾ ਨੀ ਇੰਦਰ ਸਿੰਘ ਮਾਰੀ ਗਈ ਮਤ ਰਹੀ ਓਥੋਂ ਵੀ ਵਰੁਧਨੀ॥ ਦੋਹਰਾ॥ ਦੋਊ ਜੋੜ ਕਰ ਆਖਦੀ ਨੀ ਭੈਣੇ ਸਤਨਾਮ। ਕਿਹਾ ਤੇਰਾਮੈਂ ਮੰਨਿਆਂ ਹਥੀਂ ਬਧੀ ਗੁਲਾਮ॥ਇਤਿ ਸੰਪੂਰਣੰ