ਜੌਹਰ ਖਾਲਸਾ
(੧੦੧)
ਮਾੜੇ ਲੋਕਾਂ ਦੀ ਰੱਖਯਾ ਕਰਨ ਵਾਲੀ ਡਾਕੂ ਚੋਰਾਂ ਲੁੰਡਾ ਨੂੰ ਦਬਾਉਨ ਵਾਲੀ
ਦੇਸ ਵਿਚ ਜੇ ਕਿਧਰੇ ਪਏ ਰੌਲਾ ਝੱਟ ਪਹੁੰਚ ਕੇ ਤਹਿ ਬੈਠਾਉਨ ਵਾਲੀ
ਕੋਈ ਕਿਸੇ ਤੇ ਜੁਲਮ ਨ ਕਰੇ ਧੱਕਾ ਏਸ ਗੱਲ ਦਾ ਜ਼ਿੰਮਾ ਨਿਬਾਹੁਨ ਵਾਲੀ
ਕਿਤੇ ਚੋਰ ਬਦਮਾਸ਼ ਜੇ ਹੋਣ ਕੱਠੇ ਮਾਰ ਓਹਨਾਂ ਦੇ ਤਈਂ ਖਿੰਡਾਉਨ ਵਾਲੀ
ਹਰਹਾਲਤ ਵਿਚ ਕਰਤਾਰ ਸਿੰਘਾ ਪਰਜਾ ਤਾਈਂ ()ਆਰਾਮ ਦਿਵਾਉਨ ਵਾਲੀ
ਸਿੰਘਾਂ ਅੰਮ੍ਰਿਤਸਰ ਛਡ ਜਾਣਾ
ਫੌਜ ਚੜ੍ਹੀ ਲਾਹੌਰ ਤੋਂ ਮਾਰ ਪੌਂਸੇ ਦਿਨ ਦੇਸ ਉੱਤੇ ਬੁਰੇ ਆਇ ਗਏ
ਲੰਘੇ ਪਿੰਡਾਂ ਤੋਂ ਲੁੱਟਦੇ ਕੁੱਟਦੇ ਜੀ ਨੇੜੇ ਅੰਮ੍ਰਿਤਸਰ ਦੇ ਧਾਇ ਗਏ
ਥੋੜ੍ਹੇ ਸਿੰਘ ਹੈਸਣ ਸੁਧਾਸਰ ਕੱਠੇ ਬਾਕੀ ਪਿੰਡੀਂ ਸਣ ਚਲੇ ਚਲਾਇ ਗਏ
ਫੌਜ ਵੈਰੀਆਂ ਦੀ ਬਹੁਤੀ ਆਇ ਗਈ ਸਿੰਘ ਤਾੜ ਕੇ ਵੇਲਾ ਪਲਾਇ ਗਏ
ਜੰਗ ਅੜ ਕੇ ਕਰਨਾ ਸਮਝ ਔਖਾ ਸੁਧਾਸਰ ਤੋਂ ਫਤਹ ਬੁਲਾਇ ਗਏ
ਵੱਲ ਅਲਗੋਂ ਦੀ ਰੱਖਦੇ ਨਿਕਲ ਗਏ ਪੱਲਾ ਵੈਰੀਆਂ ਪਾਸੋਂ ਛੁਡਾਇ ਗਏ
ਮੋਮਨ ਖਾਂ ਜਹਾਨ ਖਾਂ ਲੱਗ ਪਿੱਛੇ ਖੁਰਾ ਸਿੰਘਾਂ ਦਾ ਲੈ ਦਬਾਇ ਗਏ
ਜਿਹੜੇ ਰਾਹ ਲੰਘੇ ਕਰਤਾਰ ਸਿੰਘਾ ਮਾਰ ਦੇਸ ਬਰਬਾਦ ਕਰਾਇ ਗਏ
ਵਾਕ ਕਵੀ
ਸਿੰਘ ਅਲਗੋਂ ਦੀ ਰੱਖ ਦੇ ਵਿਚ ਜਾ ਕੇ ਉਰੇ ਪਰੇ ਫਿਰ ਝੱਟ ਲੰਘਾਨ ਲੱਗੇ
ਮਦਰ ਡਿੱਬੀਪੁਰੇ ਵਲਟੋਹੋ ਗਿਰਦੇ ਤੇ ਹਿਠਾੜ ਜਾ ਦਿਨ ਟਪਾਨ ਲੱਗੇ
ਬਹਿੜਵਾਲ ਕਤਲੂਹੀ ਤੇ ਪਿੰਡ ਚੱਠੇ ਏਨ੍ਹਾਂ ਝਾੜਾਂ ਵਿਚ ਫਿਰਨ ਫਰਾਨ ਲੱਗੇ
ਸਿੰਘ ਜੰਗਲਾਂ ਦੇ ਜਾਣੂੰ ਹੋਇ ਚੰਗੇ ਵਾਂਗ ਕਿਲ੍ਹਿਆਂ ਕਰਨ ਗੁਜ਼ਰਾਨ ਲੱਗੇ
ਮੁਸਲਮਾਨ ਨ ਵੜਦੇ ਵਿਚ ਝੱਲਾਂ ਡੇਰੇ ਵਿਚ ਮੈਦਾਨ ਦੇ ਲਾਨ ਲੱਗੇ
ਭੇਤੀ ਹਾਕਮਾਂ ਦੇ ਸਿੰਘ ਹੋਇ ਚੰਗੇ ਲਾਭੋਂ ਪੈ ਕੋ ਚੋਟਾਂ ਚਲਾਨ ਲੱਗੇ
ਕਿਤੇ ਅੜ ਕੇ ਸਿੰਘ ਨ ਜੰਗ ਕਰਦੇ ਛਾਪੇ ਮਾਰ ਨੁਕਸਾਨ ਪਚਾਨ ਲੱਗੇ
ਰਾਤ ਸੌਣ ਨ ਦੇਵੰਦੇ ਵੈਰੀਆਂ ਨੂੰ ਦਾਉ ਜਿਸਤਰ੍ਹਾਂ ਲੱਗਦਾ ਲਾਨ ਲੱਗੇ
ਦਸਾਂ ਦਸਾਂ ਕੋਹਾਂ ਉੱਤੋਂ ਕਰ ਧਾਵੇ ਮਾਰ ਵੈਰੀ ਦੀ ਮਿੱਟੀ ਉਡਾਨ ਲੱਗੇ
ਜਾਂਦੀ ਪੇਸ਼ ਨ ਕੁਝ ਕਰਤਾਰ ਸਿੰਘਾ ਫੌਜੀ ਅਫਸਰ ਆ ਘਬਰਾਨ ਲੱਗੇ
()ਏਸ ਵੇਲੇ ਤਾਂ ਇਹੋ ਫੌਜ ਹੀ ਏਹ ਦੇਸ ਬਰਬਾਦ ਕਰਨ ਵਾਲੀ ਤੇ ਪਰਜਾ ਦਾ ਖੂਨ ਪੀਣ ਵਾਲੀ ਬਣੀ ਹੋਈ ਸੀ ।