ਪੰਨਾ:Johar khalsa.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਜੌਹਰ ਖਾਲਸਾ


ਜਹਾਨ ਖਾਂ ਨੇ ਸਿੰਘਾਂ ਵਲ ਚਿੱਠੀ ਲਿਖਣੀ

ਖਿੱਝ ਕਰਕੇ ਅੰਤ ਜਹਾਨ ਖਾਂ ਨੇ ਖਤ ਲਿਖਿਆ ਜੌਹਰ ਦਿਖਾਓ ਸਿੰਘੋ
ਛਾਪੇ ਮਾਰਨੇ ਰਾਤ ਨੂੰ ਛੱਡ ਕਰਕੇ ਨਿੱਤਰ ਵਿਚ ਮੈਦਾਨ ਦੇ ਆਓ ਸਿੰਘੋ
ਤੁਸੀਂ ਧਨੀ ਤਲਵਾਰ ਦੇ ਸੁਣੀਦੇ ਹੋ ਸਾਡੇ ਨਾਲ ਆ ਜ਼ੋਰ ਅਜ਼ਮਾਓ ਸਿੰਘੋ
ਇਕ ਸਿੰਘ ਸਵਾ ਲੱਖ ਨਾਲ ਲੜੇ ਕਹਿਆ ਗੁਰੂ ਦਾ ਸੱਚ ਕਰਾਓ ਸਿੰਘੋ
ਚੋਰੀ ਰਾਤ ਪੈਣਾ ਕੰਮ ਚੋਰਾਂ ਦਾ ਏ ਮਰਦ ਬਣਕੇ ਜੰਗ ਮਚਾਓ ਸਿੰਘੋ
ਸਿੰਘ ਦੋ ਤੇ ਗਿਲਜਾ ਇਕ ਹੋਵੇ ਬਾਜ਼ੀ ਧਰਮ ਈਮਾਨ ਦੀ ਲਾਓ ਸਿੰਘੋ
ਜੇਕਰ ਨਿਤਰੋ ਵਿਚ ਮੈਦਾਨ ਦੇ ਨ ਫੇਰ ਸਿੰਘ ਨ ਨਾਮ ਕਹਾਓ ਸਿੰਘੋ
ਗੀਦੀ ਗੀਦੜ ਬਣ ਕੇ ਦਿਨ ਕੱਟੋ ਸਿੰਘ ਸੂਰਮੇ ਨ ਅਖਵਾਓ ਸਿੰਘੋ
ਛਡੋ ਤੇਗ ਤੇ ਹੱਲ ਦੀ ਫੜੋ ਜੰਘੀ ਸਿਰ ਕੇਸ ਹੱਥੀਂ ਮੁੰਡਵਾਓ ਸਿੰਘੋ
ਜੇ ਕੁਝ ਜੌਹਰ ਹੈ ਵਿਚ ਮੈਦਾਨ ਆਵੋ ਮੂੰਹ ਜੰਗਲੀ ਨਹੀਂ ਛਿਪਾਓ ਸਿੰਘੋ
ਜੇਕਰ ਸਿੰਘ ਹੋ ਗੁਰੂ ਗੋਬਿੰਦ ਸਿੰਘ ਦੇ ਬੀੜਾ ਬਣਕੇ ਮਰਦ ਉਠਾਓ ਸਿੰਘੋ
ਗਿਲਜਾ ਇਕ ਦੋ ਸਿੰਘ ਕਰਤਾਰ ਸਿੰਘਾ ਜੀ ਕਰੇ ਜਦ ਤੇਗ ਖੜਕਾਓ ਸਿੰਘੋ

ਸਿੰਘਾਂ ਵਲੋਂ ਜਵਾਬ

ਸਿੰਘਾਂ ਲਿਖਿਆ ਖਤ ਜਹਾਨ ਖਾਂ ਨੂੰ ਜਿਵੇਂ ਚਾਹੇ ਲੈ ਚਾਉ ਉਤਾਰ ਖਾਨਾ
ਦੋ ਗਿਲਜੇ ਤੇ ਇਕ ਸਿੰਘ ਹੋਵੇ ਅਸੀਂ ਕਰਦੇ ਇਹੋ ਇਕਰਾਰ ਖਾਨਾ
ਬੰਨ੍ਹ ਜੋਟੀਆਂ ਵਿਚ ਮੈਦਾਨ ਆਵੋ ਅਸੀਂ ਸਮਝੋ ਅਗੇ ਤਿਆਰ ਖਾਨਾ
ਜਿਵੇਂ ਦਿਲ ਚਾਹੇ ਚਾਉ ਲਾਹਿ ਲਵੋ ਆਪੋ ਆਪਣੇ ਜੌਹਰ ਦਿਖਾਰ ਖਾਨਾ
ਜੋ ਕਹਿਆ ਸਤਿਗੁਰੁ ਸੋ ਸੱਚ ਕਹਿਆ ਮਰਦ ਬਣ ਤੂੰ ਆਪ ਨਤਾਰ ਖਾਨਾ
ਬਣਿਆਂ ਖਾਲਸਾ ਸਦਾਹੀ ਸ਼ੇਰ ਰਹਿਸੀ ਗਿੱਦੜ ਬਣੋ ਤੁਸੀ ਸਦਾਹਾਰ ਖਾਨਾ
ਸਿੰਘਾਂ ਸੁੱਟਣੇ ਕਿਉਂ ਹਥਿਆਰ ਹੱਥੋਂ ਅੰਤ ਸੁਟਣੇ ਤੁਸਾਂ ਵਿਚਾਰ ਖਾਨਾ
ਅਗੇ ਕਈ ਵਾਰੀ ਤੁਸੀਂ ਵੇਖ ਚੁਕੇ ਨਵੀਂ ਨਹੀਂ ਇਹ ਸਿੰਘਾਂ ਦੀ ਕਾਰ ਖਾਨਾ
ਸਿੰਘ ਆਇ ਸਮਝੋ ਕਰਤਾਰ ਸਿੰਘਾ ਤੁਸੀਂ ਰਹੋ ਤਿਆਰ ਹੁਸ਼ਿਆਰ ਖਾਨਾ

ਬੁਢੇ ਕੋਟ ਦੇ ਪਾਸ ਸਿੰਘਾਂ ਤੇ ਗਿਲਜਿਆਂ ਦਾ ਧਰਮ ਜੁਧ

ਸਿੰਘ ਰੱਖ ਅਲਗੋਂ ਵਿਚੋਂ ਨਿਕਲ ਕਰਕੇ ਕੋਟ ਬੁਢੇ ਦੇ ਪਾਸ ਪਛਾਨ ਆਏ
ਖੇਮਕਰਨ ਵਲੋਂ ਗਸ਼ਤੀ ਫੌਜ ਫਿਰਦੀ ਕੱਠੀ ਕਰ ਸਾਰੀ ਲੈ ਕੇ ਖਾਨ ਆਏ
ਆਪੋ ਵਿਚ ਕਰ ਅਹਿਦ ਪੈਮਾਨ ਕਈ ਦੋਵੇਂ ਧਿਰਾਂ ਹੀ ਜ਼ੋਰ ਅਜ਼ਮਾਨ ਆਏ


ਪਰਗਨਾ ਝਬਾਲ ॥