(੧੦੮)
ਜੌਹਰ ਖਾਲਸਾ
ਸਾਨੂੰ ਬੇਗਮਾਂ ਬਣਨ ਦੀ ਲੋੜ ਕੋਈ ਨਾ ਤੁਹਾਡੇ ਲੋਭਤੇ ਦਿਲ ਭਰਮਾਂਦੀਆਂ ਨਹੀਂ
ਦੁਖ ਸਭ ਮਨਜ਼ੂਰ ਕਰਤਾਰ ਸਿੰਘਾ ਦੁਨੀ ਵਾਸਤੇ ਦੀਨ ਗਵਾਂਦੀਆਂ ਨਹੀਂ
ਤਥਾ
ਅੰਮ੍ਰਿਤਛਕਿਆ ਗੁਰੂ ਗੋਬਿੰਦ ਸਿੰਘ ਦਾ ਨਹੀਂ ਡੋਲਣਾ ਤੁਸੀਂ ਡੁਲਾਓ ਨਾਹੀਂ
ਧਰਮ ਆਪਣੇ ਦੀ ਭੁੱਖ ਨੰਗ ਚੰਗੀ ਨਹੀਂ ਭਰਮਣਾ ਤੁਸੀਂ ਭਰਮਾਓ ਨਾਹੀਂ
ਦੁਖ ਝਲਣੇ ਲਈ ਤਿਆਰ ਅਸੀਂ ਫੋਕੇ ਦੇਇ ਡਰਾਵੇ ਡਰਾਓ ਨਾਹੀਂ
ਤੁਸੀਂ ਲਗਦੇ ਪਿਉ ਭਰਾ ਸਾਡੇ ਉਤੇ ਅਸਾਂ ਦੇ ਚਿਤ ਚਲਾਓ ਨਾਹੀਂ
ਅਸੀਂ ਧੀਆਂ ਭੈਣਾਂ ਹਾਂ ਤੁਹਾਡੀਆਂ ਜੀ ਮੰਦੀ ਨੀਤ ਨੂੰ ਕਰੋ ਭਰਾਓ ਨਾਹੀਂ
ਅੰਤ ਧਰਮ ਨੇ ਹੀ ਨਾਲ ਚੱਲਣਾ ਏਂ ਪਾਪੀ ਬਣਕੇ ਦੀਨ ਗਵਾਓ ਨਾਹੀਂ
ਅਗੇ ਪੈਣ ਦਰਗਾਹ ਦੇ ਵਿਚ ਧੱਕੇ ਵਾੜ ਹੋ ਕੇ ਖੇਤ ਨੂੰ ਖਾਓ ਨਾਹੀਂ
ਮੰਦੇ ਕਰਮ ਆਉਣੇ ਪੇਸ਼ ਤੁਸਾਂ ਦੇ ਹੀ ਕੰਡੇ ਆਪਣੇ ਰਾਹ ਖਿਡਾਓ ਨਾਹੀਂ
ਅਸਾਂ ਮਰ ਜਾਣਾ ਧਰਮ ਛੱਡਣਾ ਨਹੀਂ ਹਾਂ ਸਮਝੀਆਂ ਸਾਨੂੰ ਸਮਝਾਓ ਨਾਹੀਂ
ਚਾਰ ਦਿਨ ਦਾ ਢੋਲ ਵਜਾ ਲਵੋ ਹੁਣ ਤੁਸਾਂ ਦਾ ਹੋਇ ਟਿਕਾਓ ਨਾਹੀਂ
ਉਤੇ ਤੀਵੀਆਂ ਦੇ ਹੱਥ ਚੁੱਕਦੇ ਹੋ ਆਉਂਦਾ ਤੁਸਾਂ ਨੂੰ ਰਤੀ ਹਿਆਓ ਨਾਹੀਂ
ਸਿੰਘਾਂ ਨਾਲ ਮੂੰਹ ਜੋੜੋ ਕਰਤਾਰ ਸਿੰਘਾ ਜੇ ਲੱਥਾ ਤੁਸਾਡੜਾ ਚਾਓ ਨਾਹੀਂ
ਤਥਾ
ਅਸੀਂ ਮਰਨ ਦੇ ਲਈ ਤਿਆਰ ਖੜੀਆਂ ਜੋ ਚਾਹਿੰ ਸੋ ਕਰ ਕਰਾ ਮੰਨੂੰ
ਨਹੀਂ ਧਰਮ ਤੋਂ ਕਦੇ ਭੀ ਡੋਲਣਾ ਏ ਏਦੂੰ ਵਧ ਕੇ ਦੁਖ ਪੁਚਾ ਮੰਨੂੰ
ਓਇ ਪਾਜ਼ੀਆ ਮਰਦ ਸਦਾਵਣਾ ਏਂ ਸ਼ਰਮ ਕਰ ਕੁਝ ਬੇ ਹਿਯਾ ਮੰਨੂੰ
ਉਤੇ ਤੀਵੀਆਂ ਦੇ ਹੱਥ ਉਠਾਵਣਾ ਏ ਮਰ ਚੱਪਣੀ ਨੱਕ ਡੁਬਾ ਮੰਨੂੰ
ਤੈਨੂੰ ਕੌਣ ਨ-ਮਰਦ ਨੂੰ ਮਰਦ ਆਖੇ ਦਿਹ ਮੁੱਛਾਂ ਦੇ ਤਾਈਂ ਮੁਨਾ ਮੰਨੂੰ
ਕਰ ਲੈ ਜਿਹੜੀ ਤੈਥੋਂ ਪੁੱਜਦੀ ਏ ਵੇਖ ਪਹੁੰਚਦੇ ਨੇ ਸਿੰਘ ਧਾ ਮੰਨੂੰ
ਉਹ ਲੈਣਗੇ ਬਦਲੇ ਹੱਥੋ ਹੱਥੀ ਤੈਨੂੰ ਦੇਣਗੇ ਮਜ਼ਾ ਚਖਾ ਮੰਨੂੰ
ਰਾਜ ਭਾਗ ਦਾ ਜੇਹੜਾ ਤੂੰ ਰੋਹਬ ਦੱਸੇਂ ਮਾਰ ਦੇਣਗੇ ਸਿੰਘ ਉਠਾ ਮੈਨੂੰ
ਇਹ ਪਾਪ ਜੋ ਨਿਤ ਕਮਾਂਵਦਾ ਤੂੰ ਬੇੜਾ ਦੇਣਗੇ ਤੇਰਾ ਰੁੜ੍ਹਾ ਮੰਨੂੰ
ਸੁਣੀ ਗਈ ਪੁਕਾਰ ਕਰਤਾਰ ਸਿੰਘਾ ਤੈਨੂੰ ਦੋਜ਼ਖੀਂ ਪਾਇ ਖੁਦਾ ਮੰਨੂੰ
ਮੰਨੂੰ ਦੇ ਜ਼ੁਲਮ
ਝਾੜ ਪਾਈ ਸਵਾਣੀਆਂ ਮੰਨੂੰ ਤਾਈਂ ਜ਼ਾਲਮ ਸਾਰੀਆਂ ਕੈਦ ਕਰਾਈਆਂ ਸਨ