ਸਮੱਗਰੀ 'ਤੇ ਜਾਓ

ਪੰਨਾ:Johar khalsa.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)

ਜੌਹਰ ਖਾਲਸਾ


ਮਾਰ ਬੈਂਤ ਉਧੇੜੀਆਂ ਚਾਇ ਖੱਲਾਂ ਉਤੇ ਤੀਵੀਆਂ ਜ਼ੁਲਮ ਕਮਾਇ ਜ਼ਾਲਿਮ
ਓਹਨਾ ਭੁਖੀਆਂ ਅਤੇ ਤਿਹਾਈਆਂ ਨੂੰ ਦੁਖ ਹੱਦ ਤੋਂ ਬਾਹਰ ਪੁਚਾਇ ਜ਼ਾਲਿਮ
ਵੇਰ ਵੱਧ ਕੇ ਜ਼ੁਲਮ ਕਮਾਇਓ ਸੂ ਬੱਚੇ ਬੱਚੀਆ ਫੜ ਮੰਗਵਾਇ ਜ਼ਾਲਿਮ
ਉਹ ਵਿਲਕਦੇ ਮਾਵਾਂ ਦੇ ਸਾਮ੍ਹਣੇ ਜੀ ਮੌਤਾਂ ਬੁਰੀਆਂ ਨਾਲ ਮਰਵਾਇ ਜ਼ਾਲਿਮ
ਨੇਜੇ ਕਰ ਖੜੇ ਉਤ੍ਹਾਂ ਸੁਟ ਬੱਚੇ ਹੇਠਾਂ ਡਿੱਗਦੇ ਨੋਕੀਂ ਟੰਗਾਇ ਜ਼ਾਲਿਮ
ਬੱਚੇ ਉਤ੍ਹਾਂ ਉਛਾਲ ਕੇ ਹੇਠ ਤੇਗਾਂ ਕੂਲੇ ਮੂਲੀਆਂ ਵਾਂਗ ਚਿਰਵਾਇ ਜ਼ਾਲਿਮ
ਬੱਚੇ ਚੀਰਕੇ ਕਰ ਕੇ ਟੁਕੜੇ ਜੀ ਝੋਲੀ ਮਾਵਾਂ ਦੀ ਵਿਚ ਸੁਟਾਇ ਜ਼ਾਲਿਮ
ਅੰਗ ਕੱਟ ਪਰੋ ਕੇ ਹਾਰ ਕਈ ਉਨ੍ਹਾਂ ਮਾਵਾਂ ਦੀ ਗਲੀਂ ਪਵਾਇ ਜ਼ਾਲਿਮ
ਅੱਜ ਤਕ ਨ ਕਿਸੇ ਨੇ ਇਉਂ ਕੀਤੀ ਬੜੇ ਗਏ ਨੇ ਹੋ ਹਵਾਇ ਜ਼ਾਲਿਮ
ਵੇਖ ਧਰਤ ਅਕਾਸ਼ ਭੀ ਰੋਇ ਡਾਢੇ ਮੰਨੂੰ ਜਹੇ ਨ ਜ਼ਰਾ ਸ਼ਰਮਾਇ ਜ਼ਾਲਿਮ
ਪਈ ਦੇਸਪੁਕਾਰ ਕਰਤਾਰ ਸਿੰਘਾ ਭਾਰੇ ਜ਼ੁਲਮ ਜਾਂ ਕਰ ਦਿਖਾਇ ਜ਼ਾਲਿਮ

ਦੇਸ ਵਿਚ ਰੌਲਾ

ਮੰਨੂੰ ਸਿੰਘਾਂ ਦੇ ਜਦੋਂ ਮਰਵਾਏ ਬੱਚੇ ਰੌਲਾ ਦੇਸ ਅੰਦਰ ਪਿਆ ਆ ਕਰਕੇ
ਪਾਪੀ ਫਿਰਦੇ ਟੋਲਦੇ ਘਰਾਂ ਨਾਲ ਅੰਦਰ ਮੁਖਬਰਾਂ ਤਾਈਂ ਲਿਜਾ ਕਰਕੇ
ਮਾਵਾਂ ਬੱਚਿਆਂ ਨੂੰ ਲੈਕੇ ਭੱਜ ਗਈਆਂ ਵਿਚ ਜੰਗਲਾਂ ਬੈਠੀਆਂ ਜਾ ਕਰਕੇ
ਕਈਆਂ ਵਿਚ()ਭੜੋਲੀਆਂ ਲਿੰਬ ਰਖੇ ਡਰ ਜ਼ਾਲਿਮਾਂ ਪਾਸੋਂ ਛੁਪਾ ਕਰਕੇ
ਦਿਨੇ ਵਿਚ ਭੜੋਲੀਆਂ ਲਿੰਬ ਜਾਵਣ ਰਾਤੀਂ ਜਾਂਦੀਆਂ ਦੁਧ ਪਿਲਾ ਕਰਕੇ
ਕਈ ਵਿਚ ਕਮਾਦਾਂ ਦੇ ਛਪ ਰਹੀਆਂ ਬੱਚੇ ਜ਼ਾਲਮਾਂ ਪਾਸੋਂ ਲੁਕਾ ਕਰਕੇ
ਮੀਰਾਂ ਕੋਟ ਦੀ +ਸਿੰਘਣੀ ਇਕ ਤਦੋਂ ੦ਦੁੰਦੂਰਾਮ ਦਾ ਡੇਰਾ ਤਕਾ ਕਰਕੇ
ਓਥੇ ਛਪੀ ਸਿਪਾਹੀ ਸੀ ਮਗਰ ਗਏ ਲੈਣ ਲੱਗੇ ਤਲਾਸ਼ੀ ਬੁਲਾ ਕਰਕੇ
ਮਾਈ ਵਿਚ ਕਮਾਦ ਦੇ ਵੜ ਗਈ ਬੱਚਾ ਗੋਦ ਦੇ ਵਿਚ ਉਠਾ ਕਰਕੇ
†ਸਾਧੂ ਰਾਮ ਨੂੰ ਮੁਖਬਰਾਂ ਪੁਛ ਕੀਤੀ ਸੱਦ ਸਿੰਘਣੀ ਕਿਥੇ ? ਜਤਾ ਕਰਕੇ
ਭੇਦ ਦਸਿਆ ਧਰਮੀ ਸਾਧ ਨੇ ਨਾ ਪੁੱਛ ਰਹੇ ਉਹਨੂੰ ਕੁਟਵਾ ਕਰਕੇ


()ਭਾਈ ਜਮੀਤ ਸਿੰਘ ਜੀ ਬੋਪਾਰਾਵਾਂ ਵਾਲੇ ਨੇ ਦਸਿਆ ਸੀ ਕਿ ਮੇਰੀ ਮਾਈ ਮੈਨੂੰ ਤੇ ਮੇਰੇ ਭਰਾ ਨੂੰ ਭੜੋਲੀ ਵਿਚ ਲਿੰਬ ਗਈ ਤੇ ਆਪ ਤਿੰਨ ਦਿਨ ਕਮਾਦ ਵਿਚ ਛੁਪੀ ਰਹੀ ਤੇ ਚੌਥੇ ਦਿਨ ਪਿਛੋਂ ਸਾਨੂੰ ਆਪੇ ਹੀ ਕਢਿਆ। (ਤਵਾਰੀਖ ਖਾਲਸਾ)

+ਭਾਈ ਰਤਨ ਸਿੰਘ ਜੀ ਜਿਨ੍ਹਾਂ ਨੇ ਪੰਥ ਪ੍ਰਕਾਸ਼ ਬਣਾਇਆ ਸੀ ਉਹ ਲਿਖਦੇ ਹਨ ਕਿ ਸਾਡੀ ਮਾਈ ਤੇ ਸਾਡੀ ਦਾਦੀ ਜੀ ਸਨ । 0ਪੰਡੋਰੀ ।

†ਇਹ ਦੁੰਦੂ ਰਾਮ ਬੈਰਾਗੀ ਦਾ ਪੋਤਰਾ ਸੀ ।।