ਪੰਨਾ:Johar khalsa.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੧੩)


ਗਸ਼ਤੀ ਫੌਚ ਭੀ ਲਾਂਭੇ ਹੋ ਗਈ ਸਿੰਘਾਂ ਕਰ ਹਨੇਰੀ ਬਰਪਾ ਦਿਤੀ
ਬੰਦਾਂ ਲਈਆਂ ਛੁਡਾ ਕਰਤਾਰ ਸਿੰਘਾ ਪਈ ਬਿਪਤਾ ਸਿਰੋਂ ਮਿਟਾ ਦਿਤੀ

ਵਾਕ ਕਵੀ

ਬੰਦਾਂ ਸਾਰੀਆਂ ਲਈਆਂ ਛੁਡਾ ਸਿੰਘਾਂ ਦਰਦਾਂ ਉਨ੍ਹਾਂ ਦੇ ਨਾਲ ਵੰਡਾਈਆਂ ਜੀ
ਬੱਚੇ ਜਿਹਨਾਂ ਦੇ ਹੋ ਸ਼ਹੀਦ ਗਏ ਹਮਦਰਦੀਆਂ ਬਹੁਤ ਜਤਾਈਆਂ ਜੀ
ਭੈਣਾਂ ਦੁਖੀਆਂ ਦੀ ਦਾਰੀ ਬਹੁਤ ਕੀਤੀ ਸਨਬੰਧੀਆਂ ਤਾਈਂ ਮਿਲਾਈਆਂ ਜੀ
ਮਿਲੇ ਪਤੀ ਭਰਾ ਤੇ ਦੁਖ ਵੰਡੇ ਖਬਰ ਦੇ ਦੇ ਘਰੀਂ ਪੁਚਾਈਆਂ ਜੀ
ਸੁਣ ਸੁਣਕੇ ਉਨ੍ਹਾਂ ਦੇ ਸਿਦਕ ਉਚੇ ਜਥੇਦਾਰਾਂ ਨੇ ਬਹੁਤ ਸਲਾਹੀਆਂ ਜੀ
ਲੋਥ ਮੰਨੂੰ ਦੀ ਸੁਣੋ ਕਰਤਾਰ ਸਿੰਘਾ ਰੋਲੀ ਜਿਸ ਤਰਾਂ ਉਹਦੇ ਸਿਪਾਹੀਆਂ ਜੀ

ਮੰਨੂੰ ਦੀ ਲੋਥ

ਗਈ ਮੰਨੂੰ ਦੀ ਲੋਥ ਲਾਹੌਰ ਅੰਦਰ ਵੇਖ +ਬੇਗਮ ਪਿੱਟਣਾ ਪਾਯਾ ਸੀ
ਮੋਯਾ ਸਿਰੋਂ ਖਾਵੰਦ ਰੰਡੀ ਹੋਇ ਗਈ ਆਣ ਗ਼ਮਾਂ ਨੇ ਉਹਨੂੰ ਦਬਾਯਾ ਸੀ
ਓਧਰ ਮੰਨੂੰ ਦੇ ਕਰਮਾਂ ਨੇ ਹੋ ਹਾਜ਼ਰ ਆਣ ਨਵਾਂ ਸਿਆਪਾ ਹਲਾਯਾ ਸੀ
ਤਲਬ ਮਿਲੀ ਛਿਮਾਹੀ ਦੀ ਫੌਜ ਨੂੰ ਨ ਫੌਜੀ ਲੋਕਾਂ ਨੇ ਆ ਰੌਲਾ ਪਾਯਾ ਸੀ
ਸਾਡੀ ਗਿਣਕੇ ਤਲਬ ਅਦਾ ਹੋਵੇ ਦੱਬਣ ਦਿਆਂਗੇ ਪਿਛੋਂ ਸੁਣਾਯਾ ਸੀ
ਜਦ ਤਕ ਨਾ ਸਾਡਾ ਹਿਸਾਬ ਤਾਰੋ ਲੋਥ ਰਹੇਗੀ ਪਈ ਜਤਾਯਾ ਸੀ
ਡਾਢੀ ਹੋਈ ਲਾਚਾਰ ਮੁਰਾਦ ਬੇਗਮ ਸ਼ੋਰ ਫੌਜੀਆਂ ਬਹੁਤ ਵਧਾਯਾ ਸੀ
ਛੇ ਦਿਨ ਪਈ ਲੋਥ ਰਹੀ ਰੁਲਦੀ ਬਦਬੂ ਨੇ ਜ਼ੋਰ ਉਠਾਯਾ ਸੀ
ਮੰਨੂੰ ਪਾਪੀ ਦਾ ਮੁਰਦਾ ਖਰਾਬ ਹੋਯਾ ਕਾਲਾ ਮੂੰਹ ਜਹਾਨ ਕਰਾਯਾ ਸੀ
ਅਾਖਰ ਬੇਗਮ ਨੇ ਤੰਗ ਪੈ ਕਰਕੇ ਕੁਝ ਜ਼ੇਵਰ ਗਹਿਣੇ ਰਖਾਯਾ ਸੀ
ਤਾਰੀ ਤਲਬ ਸਿਪਾਹ ਦੀ ਤੰਗ ਹੋ ਕੇ ਫੇਰ ਲੋਥ ਦੇ ਤਾਈਂ ਦਫਨਾਯਾ ਸੀ
()ਬੱਚਾ ਰਹਿਗਿਆ ਮੰਨੂੰ ਦਾ ਬਹੁਤ ਛੋਟਾ ਉਹਨੂੰ ਤਖਤ ਦੇ ਉਤੇ ਬੈਠਾਯਾ ਸੀ
ਮੋਮਨ ਖਾਂ ਓਹਦੇ ਅਗੇ ਕਾਇਮ ਹੋਯਾ ਕੰਮ ਬੇਗਮ ਸਾਰਾ ਚਲਾਯਾ ਸੀ
ਅਠਾਰਾਂ ਸੌ ਸੀ ਤੇਰਾਂ ਕਰਤਾਰ ਸਿੰਘਾ ਮੰਨੂੰ ਮਰਕੇ ਨਰਕ ਸਿਧਾਯਾ ਸੀ

ਲਾਹੌਰ ਦੀ ਬਦ ਇੰਤਜ਼ਾਮੀ

ਬੇਗਮ ਪੁਤ ਦੀ ਹੋ ਸਰਬ੍ਰਾਹ ਬੈਠੀ ਮੋਮਨ ਮੀਰ ਨੂੰ ਨਾਇਬ ਬਣਾਇ ਲਿਆ


+ਮੰਨੂੰ ਦੀ ਔਰਤ ਦਾ ਨਾਮ ਮੁਰਾਦ ਬੇਗਮ ਸੀ । ਤਵਾਰੀਖ ਅਹਿਮਦੀ ਵਿਚ ਮੁਗਲਾਨੀ ਬੇਗਮ ਭੀ ਲਿਖਿਆ ਹੈ।

()ਅਮੀਨਉਦੀਨ ੩ ਸਾਲ ਦੀ ਉਮਰ ਦਾ ਲੜਕਾ |