ਸਮੱਗਰੀ 'ਤੇ ਜਾਓ

ਪੰਨਾ:Johar khalsa.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਜੌਹਰ ਖਾਲਸਾ


ਮੁਰਾਦ ਬੇਗਮ ਨੇ ਵਜ਼ੀਰ ਨਾਲ †ਮਤਾਹ ਪੜ੍ਹਾ ਲੈਣਾ

ਹੈਸੀ ਬੜੀ ਹੁਸੀਨ ਮੁਰਾਦ ਬੇਗਮ ()ਗਾਜ਼ੀ ਦੀਨ ਨੇ ਸ਼ੁਕਰ ਮਨਾ ਕਰਕੇ
ਲੈਣ ਵਾਸਤੇ ਭੇਜ ਅਮੀਰ ਦਿਤੇ ੦ਅਹਮਦੁਲਿੱਲਾ ਸੁਣਾ ਕਰਕੇ
ਮੁਲਾਕਾਤ ਦੇ ਲਈ ਤਿਆਰ ਹੋਈ ਤੇਗ ਹੁਸਨ ਦੀ ਸਾਨ ਚੜ੍ਹਾ ਕਰਕੇ
ਪਰੀ ਹਾਰ ਸ਼ਿੰਗਾਰ ਲਾ ਖੜੀ ਹੋਈ ਟੈੱਸ ਮੈੱਸ ਦੇ ਤਾਈਂ ਵਧਾ ਕਰਕੇ
ਗਾਜ਼ੀ ਦੀਨ ਦਾ ਕਰਨ ਸ਼ਿਕਾਰ ਚੱਲੀ ਫਾਹੀ ਜ਼ੁਲਮ ਜ਼ੰਜ਼ੀਰ ਬਣਾ ਕਰਕੇ
ਬੈਠ ਪਾਲਕੀ ਦੇ ਵਿਚ ਚਲੀ ਗਈ ਮਿਲੀ ਜਦੋਂ ਵਜ਼ੀਰ ਨੂੰ ਜਾ ਕਰਕੇ
ਤਾਬ ਝੱਲ ਨਾ ਸੱਕਿਆ ਹੁਸਨ ਦੀ ਓਹ ਬੈਠੀ ਪਿੰਜਰੇ ਪੰਛੀ ਨੂੰ ਪਾ ਕਰਕੇ
ਮੋਮ ਕਰ ਲਿਆ ਰੰਨ ਨਾਲ ਗੱਲਾਂ ਤੁਰਤ ਕੱਚਾ ਨਕਾਹ ਪੜ੍ਹਾ ਕਰਕੇ
ਓਹਨੂੰ ਰੰਗ ਰਲੀਆਂ ਵਿਚ ਢਾਲ ਲਿਆ ਜਾਲ ਮਕਰ ਫਰੇਬ ਦਾ ਲਾ ਕਰਕੇ
ਭੁੱਲ ਗਿਆ ਪੰਜਾਬ ਦੀ ਸਾਰ ਨੂੰ ਉਹ ਬੈਠਾ ਆਪਣਾ ਆਪ ਗੁਵਾ ਕਰਕੇ
ਦੋ ਮਾਹ ਓਥੇ ਰੰਗ ਰਾਗ ਰਹੇ ਜੋ ਕੁਝ ਵੀ ਪੱਲੇ ਖੁਹਾ ਕਰਕੇ
ਹੋਯਾ ਪਿਛ੍ਹਾਂ ਨੂੰ ਤਿਆਰ ਕਰਤਾਰ ਸਿੰਘਾ ਦੋਵੇਂ ਦੀਨ ਤੇ ਦੁਨੀ ਵੰਜਾ ਕਰਕੇ

ਮੁਰਾਦ ਬੇਗਮ ਨੇ ਸਾਰੇ ਕੰਮ ਸਵਾਰ ਕਰਕੇ ਲਾਹੌਰ ਆਉਣਾ

ਖੂਨ ਭੌਂਦੂ ਵਜ਼ੀਰ ਦਾ ਪੀ ਲਿਉ ਸੂ ਓਹਨੂੰ ਕਰ ਕੇ ਨੰਗ ਬਹਾਯਾ ਜੀ
ਕਈ ਲੱਖ ਦਾ ਓਸ ਤੋਂ ਲਿਆ ਜ਼ੇਵਰ ਹੀਰਾ ਮੋਤੀ ਜਵਾਹਰ ਗਿਣਾਯਾ ਜੀ
ਲਿਆ ਤਖਤ ਲਾਹੌਰ ਦਾ ਆਪਣੇ ਨਾਂ ਸੂਬੇਦਾਰੀ ਦਾ ਪਟਾ ਲਿਖਾਯਾ ਜੀ
ਮੱਦਦ ਆਪਣੀ ਲਈ ਜਮੀਲ ਖਾਂ ਨੂੰ ਸਣੇ ਫੌਜ ਦੇ ਨਾਲ ਚਲਾਯਾ ਜੀ
ਮੁੜ ਗਿਆ ਵਜ਼ੀਰ ਅਖੀਰ ਦਿੱਲੀ ਦਾਉ ਬੇਗਮ ਨੇ ਚੰਗਾ ਲਾਯਾ ਜੀ
ਪਾਂਦੇ ਚਿੱਠੀਆਂ ਰਹੇ ਅਮੀਰ ਐਵੇਂ ਰੰਨ ਸਭ ਨੂੰ ਠੁਠ ਚੁਮਾਯਾ ਜੀ


†ਲਤੀਫ ਇਸ ਘਟਨਾ ਨੂੰ ਇਉਂ ਲਿਖਦਾ ਹੈ-ਵਜ਼ੀਰ ਗਾਜ਼ੀਉਦੀਨ ਨੂੰ ਮੰਨੂੰ ਨੇ ਜਿਉਂਦਿਆਂ ਹੀ ਆਪਣੀ ਲੜਕੀ ਦਾ ਸਾਕ ਮੰਨਿਆਂ ਹੋਇਆ ਸੀ । ਬੇਗਮ ਦੀ ਅਬਦਾਲੀ ਨਾਲ ਲਿਖਾ ਪੜ੍ਹੀ ਦਾ ਭੇਦ ਖੁਲ੍ਹਣ ਤੇ ਵਜ਼ੀਰਨੇ ਆਲਮਗੀਰ ਸਾੱਨੀ ਦਾ ਵਡਾ ਪੁਤ੍ਰ ਮਿਰਜ਼ਾ ਅਲੀ ਗੌਹਰ ਨਾਲ ਲੈ ਕੇ ਲਾਹੌਰ ਤੇ ਬਮੈ ਫੌਜਾਂ ਦੇ ਚੜ੍ਹਾਈ ਕੀਤੀ ਤੇ ਵਜ਼ੀਰ ਨੇ ਵਿਆਹ ਦੀ ਗਲ ਮਸ਼ਹੂਰ ਕਰਕੇ ਲਾਹੌਰ ਨੂੰ ਆ ਘੇਰਿਆ । ਬੇਗਮ ਨੇ ਸ਼ਾਦੀ ਕਰਨੀ ਮਨਜ਼ੂਰ ਨਾ ਕੀਤੀ । ਵਜ਼ੀਰ ਨੇ ਬੇਗਮ ਵਲੋਂ ਇਨਕਾਰ ਸੁਣਕੇ ਉਸ ਨੂੰ ਕੈਦ ਕਰ ਲਿਆ ਤੇ ਉਸ ਦੀ ਲੜਕੀ ਨਾਲ ਸ਼ਾਦੀ ਕਰ ਲਈ । ਅਦੀਨਾ ਬੇਗ ਪਾਸੋਂ ਤੀਹ ਲੱਖ ਰੁਪਿਆ ਲੈ ਕੇ ਉਸ ਨੂੰ ਲਾਹੌਰ ਦਾ ਸੂਬਾ ਬਣਾ ਦਿਤਾ ਤੇ ਆਪ ਕੈਦੀ ਬੇਗਮ ਨੂੰ ਦਿੱਲੀ ਲੈ ਗਿਆ । ਜੁਲਾਈ ੧੭੫੫ ਨੂੰ ਖਵਾਜਾ ਅਬਦੁਲਾ ਬੇਗਮ ਨੂੰ ਉਸ ਦੀ ਮਾਂ ਦੇ ਘਰ ਕੈਦ ਕਰਕੇ ਲਾਹੌਰ ਦਾ ਮਾਲਕ ਬਣ ਬੈਠਾ । (ਹ:ਰ:ਗੁਪਤਾ) (ਹ:ਰ:ਗੁਪਤਾ)

()ਇਸਦਾ ਅਸਲ ਨਾਮ ਸ਼ਹਾਬੁਦੀਨ ਸੀ।

⁠ ੦ਖੁਦਾ ਦਾ ਸ਼ੁਕਰ ।