ਸਮੱਗਰੀ 'ਤੇ ਜਾਓ

ਪੰਨਾ:Johar khalsa.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੨੧)


ਆਣ ਤਖਤ ਲਾਹੌਰ ਤੇ ਬੈਠ ਗਈ ਫਿਕਰ ਦਿਲ ਦਾ ਸਭ ਗਵਾਯਾ ਜੀ
ਬਣ ਗਿਆ ਮੁਖਤਾਰ ਕਰਤਾਰ ਸਿੰਘਾ ਦਾਬਾ ਖਾਨ ਜਮੀਲ ਜਮਾਯਾ ਜੀ

ਜਹਾਂਦਾਰ ਖਾਂ ਨੇ ਕਾਬਲ ਨੂੰ ਚਲਿਆ ਜਾਣਾ

ਕੰਮ ਕਾਰ ਜਮੀਲ ਸਪੁਰਦ ਹੋਯਾ ਜਹਾਂਦਾਰ ਨੇ ਬੁਰਾ ਮਨਾਯਾ ਜੀ
ਡਿੱਠੀ ਓਸ ਨੇ ਆਪਣੀ ਚਾਲ ਵਿਗੜੀ ਕੂਚ ਤੁਰਤ ਲਾਹੌਰੋਂ ਬੁਲਾਯਾ ਜੀ
ਰੁਖ ਬੇਗਮ ਦਾ ਓਸਨੇ ਜਾਚ ਲਿਆ ਪੈਰ ਆਪਣਾ ਤੁਰਤ ਖਿਸਕਾਯਾ ਜੀ
ਓਹ ਕਾਬਲ ਦੇ ਵਿਚ ਜਾਇ ਪਹੁੰਚਾ ਜਾ ਸ਼ਾਹ ਨੂੰ ਹਾਲ ਸੁਣਾਯਾ ਜੀ
ਬੇਗਮ ਨਾਲ ਵਜ਼ੀਰ ਦੇ ਮਿਲ ਗਈ ਤੇਰਾ ਸਾਰਾ ਅਹਿਸਾਨ ਭੁਲਾਯਾ ਜੀ
ਵੱਟ ਸ਼ਾਹ ਨੂੰ ਚੜੇ ਕਰਤਾਰ ਸਿੰਘਾ ਧਾਵਾ ਕਰਨਾ ਓਸ ਨੇ ਚਾਹਯਾ ਜੀ

ਲਾਹੌਰੀ ਅਮੀਰਾਂ ਨੂੰ ਚੱਟੀ

ਜਹਾਂਦਾਰ ਭੀ ਸਿਰ ਤੋਂ ਚਲਾ ਗਿਆ ਤੇਜ਼ ਬੇਗਮ ਹੋਰ ਹਥਿਆਰ ਕੀਤੇ
ਇਕ ਦਿਨ ਕਿਲੇ ਵਿਚ ਹੁਕਮ ਦੇ ਕੇ ਕੱਠੇ ਸਾਰੇ ਅਮੀਰ ਸਰਦਾਰ ਕੀਤੇ
ਕਹਿੰਦੀ ਤੁਸਾਂ ਵਜ਼ੀਰ ਬੁਲਾਯਾ ਸੀ ? ਮੇਰੇ ਉਲਟ ਹੋ ਕਾਰ ਵਿਹਾਰ ਕੀਤੇ
ਚੱਟੀ ਏਸ ਗੁਨਾਹ ਦੀ ਭਰੋ ਸਾਰੇ ਪਾ ਕੇ ਰੋਅਬ ਸਾਰੇ ਸ਼ਰਮਸਾਰ ਕੀਤੇ
ਲਾਇਆ ਲੱਖ ਸਤਾਰਾਂ ਸੀ ਡੰਨ ਭਾਰਾ ਸਾਰੇ ਖਾਨ ਅਮੀਰ ਲਾਚਾਰ ਕੀਤੇ
ਵੈਰੀ ਲਏ ਬਣਾ ਕਰਤਾਰ ਸਿੰਘਾ ਇਹ ਨਾ ਬੇਗਮ ਕੰਮ ਵਿਚਾਰ ਕੀਤੇ

ਅਮੀਰਾਂ ਨੇ ਗੁਝੀਆਂ ਸਾਜ਼ਸ਼ਾਂ ਕਰਨੀਆਂ

ਤੰਗ ਬੇਗਮੋਂ ਪਏ ਅਮੀਰ ਸਾਰੇ ਪਹਿਲਾਂ ਸਿੰਘਾਂ ਤਾਈਂ ਉਕਸਾਯਾ ਉਹਨਾਂ
ਦੇ ਕੇ ਮੱਦਦਾਂ ਤੇ ਹੋਰ ਭੇਦ ਸਾਰੇ ਇਰਦ ਗਿਰਦ ਲਾਹੌਰ ਲੁਟਵਾਯਾ ਉਹਨਾਂ
ਟਕਾ ਵਿਚ ਲਾਹੌਰ ਨਾ ਇਕ ਆਵੇ ਗਦਰ ਦੇਸ ਵਿਚ ਪੁਵਾਯਾ ਉਹਨਾਂ
ਫੇਰ ਚਾਤੁਰੀ ਕਰ ਜਮੀਲ ਖਾਂ ਨੂੰ ਉਤੇ ਆਪਣੇ ਹੱਥਾਂ ਚੜਾਯਾ ਉਹਨਾਂ
ਪਾੜ ਬੇਗਮੋਂ ਓਸ ਨੂੰ ਵੱਖ ਕੀਤਾ ਕਰ ਖੁਦ ਮੁਖਤਾਰ ਬੈਠਾਯਾ ਉਹਨਾਂ
ਫੁੱਟ ਭਾਰੀ ਇਹ ਪਈ ਕਰਤਾਰ ਸਿੰਘਾ ਰਲ ਮਿਲ ਨੁਕਸਾਨ ਪੁਚਾਯਾ ਉਹਨਾਂ

ਮੁਰਾਦ ਬੇਗਮ ਨੇ ਲਾਹੌਰ ਛਡਕੇ ਕਾਬਲ ਜਾ ਵੜਨਾ

ਖਾਂ ਜਮੀਲ ਹੋ ਖੁਦ ਮੁਖਤਾਰ ਬੈਠਾ ਵੇਖ ਬੇਗਮ ਬਹੁਤ ਘਬਰਾਂਵਦੀ ਜੀ
ਗਾਜ਼ੀ ਦੀਨ ਨੂੰ ਚਿੱਠੀਆਂ ਲਿਖ ਰਹੀ ਖਬਰ ਓਧਰੋਂ ਕੋਈ ਨ ਆਂਵਦੀ ਜੀ
ਹੋ ਬੇ ਉਮੈਦ ਵਜ਼ੀਰ ਵੱਲੋਂ ਉਠ ਕਾਬਲ ਦੇ ਵੱਲ ਧਾਂਵਦੀ ਜੀ
ਜਹਾਂਦਾਰ ਦੀ ਰਾਹੀਂ ਜਾ ਮਿਲੀ ਸ਼ਾਹ ਨੂੰ ਓਹਨੂੰ ਦੁਖੜੇ ਫੋਲ ਸੁਣਾਂਵਦੀ ਜੀ