ਸਮੱਗਰੀ 'ਤੇ ਜਾਓ

ਪੰਨਾ:Johar khalsa.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੨)

ਜੌਹਰ ਖਾਲਸਾ


ਮੋਮ ਕਰ ਦੁਰਾਨੀ ਨੂੰ ਤੁਰਤ ਲਿਆ ਧਾਵੇ ਲਈ ਤਿਆਰ ਕਰਾਂਵਦੀ ਜੀ
ਬੇਗਮ ਬੜੀ ਹੁਸ਼ਿਆਰ ਕਰਤਾਰ ਸਿੰਘਾ ਕਿਤੇ ਲਾਉਂਦੀ ਕਿਤੇ ਬੁਝਾਂਵਦੀ ਜੀ

੧੭੬੫ ਈ:ਮੁਤਾਬਕ ੧੮੧੩ ਬਿ:ਵਿਚ ਅਹਿਮਦ ਸ਼ਾਹ ਦਾ ਚੌਥਾ ਹਮਲਾ

ਜਾਲ ਬੇਗਮ ਦੇ ਵਿਚ ਫਸ ਕਰਕੇ ਅਹਿਮਦ ਸ਼ਾਹ ਨੇ ਫੇਰ ਚੜ੍ਹਾਈ ਕੀਤੀ
ਚੌਥੀ ਵਾਰ ਚੜ੍ਹਿਆ ਫੇਰ ਮਾਰ ਧੌਂਸਾ ਜੰਗੀ ਫੌਜ ਲੈ ਕਾਬਲੋਂ ਧਾਈ ਕੀਤੀ
ਮਾਰੋ ਮਾਰ ਕਰਦਾ ਆਯਾ ਮੂੰਹ ਅੱਡੀ ਵਿਚ ਰਾਹਾਂ ਦੇ ਧੂੜ ਧੁਮਾਈ ਕੀਤੀ
ਨਾਲ ਹੋ ਬੇਗਮ ਅਸਵਾਰ ਆਈ ਜਿਧੀ ਰਬ ਨੇ ਆਸ ਪੁਜਾਈ ਕੀਤੀ
ਸੀ ਬੇਗਮ ਭਰੀ ਚਰਿੱਤ੍ਰਾਂ ਦੀ ਪੱਕੀ ਓਸ ਨੇ ਜ਼ੁਲਮ ਦੀ ਫਾਹੀ ਕੀਤੀ
ਲੈਂਦੀ ਝਟ ਫਸਾ ਕਰਤਾਰ ਸਿੰਘਾ ਬਾਦਸ਼ਾਹੀ ਸੀ ਨਾਲ ਚਤੁਰਾਈ ਕੀਤੀ

ਜਮੀਲ ਖਾਂ ਨੇ ਦਿਲੀ ਨੂੰ ਭੁੱਜ ਜਾਣਾ

ਧਾਂਗਾਂ ਦੇਸ ਸਾਰੇ ਵਿਚ ਆਣ ਪਈਆਂ ਧਮ੍ਹਾਂ ਸ਼ਾਹ ਦੁਰਾਨੀ ਦਾ ਛਾਂਵਦਾ ਏ
ਸਾਰੇ ਹਾਕਮ ਕੰਮਦੇ ਥਾਓਂ ਥਾਈਂ ਡਰ ਗਿਲਜਿਆਂ ਸਭ ਨੂੰ ਖਾਂਵਦਾ ਏ
ਸੁਣੀ ਖਾਨ ਜਮੀਲ ਨੇ ਖਬਰ ਜਦੋਂ ਉਹਦਾ ਕਾਲਜਾ ਥਰ-ਥਰਾਂਵਦਾ ਏ
ਓਹ ਦਿੱਲੀ ਦੇ ਵਲ ਤਿਆਰ ਹੋਇਆ ਸਭ ਮਾਲ ਅਸਬਾਬ ਬਨ੍ਹਾਂਵਦਾ ਏ
ਜਿਹੜੀ ਚੀਜ਼ ਮਿਲੀ ਓਹਨੂੰ ਕਿਲੇ ਅੰਦਰ ਹੂੰਝਾ ਫੇਰਕੇ ਤੁਰਤ ਲਦਾਂਵਦਾ ਏ
ਤੁਰਿਆ ਦਿੱਲੀ ਦੇ ਵਲ ਕਰਤਾਰ ਸਿੰਘਾ ਸੂਹਾ ਸਿੰਘਾਂ ਨੂੰ ਖਬਰ ਪੁਚਾਂਵਦਾ ਏ

ਜਮੀਲ ਖਾਂ ਦਾ ਅਸਬਾਬ ਸਿੰਘਾਂ ਨੇ ਲੁਟਣਾ

ਜਮੀਲ ਖਾਂ ਫਿਲੌਰ ਦੇ ਪਾਸ ਪੁਜਾ ਆ ਖਾਲਸੇ ਮੂੰਹ ਦਿਖਾਯਾ ਸੀ
ਸਤਿ ਸ੍ਰੀ ਅਕਾਲ ਦੇ ਬੋਲ ਨਾਹਰੇ ਇਕ ਦਮ ਹੱਲਾ ਬੁਲਵਾਯਾ ਸੀ
ਪਈ ਆਣ ਅਸਮਾਨ ਤੋਂ ਬਿੱਚ ਭਾਰੀ ਸਾਰਾ ਓਸਦਾ ਸਾਥ ਘਬਰਾਯਾ ਸੀ
ਮਾਲ ਕੀਮਤੀ ਸਿੰਘਾਂ ਨੇ ਸਾਂਭ ਲਿਆ ਜਿਹੜਾ ਅੜਿਆ ਪਾਰ ਬੁਲਾਯਾ ਸੀ
ਰੋਂਦਾ ਰਹਿ ਗਿਆ ਖਾਂ ਜਮੀਲ ਖਾਲੀ ਵੇਖੋ ਰੜੇ ਹੀ ਸਿਰ ਮੁਨਾਯਾ ਸੀ
ਪਏ ਚੋਰਾਂ ਨੂੰ ਮੋਰ ਕਰਤਾਰ ਸਿੰਘਾ ਮਾਲ ਮੁਫਤ ਦਾ ਮੁਫਤ ਗੁਵਾਯਾ ਸੀ

ਅਹਿਮਦ ਸ਼ਾਹ ਨੇ ਲਾਹੌਰ ਅਤੇ ਸਰਹੰਦ ਥਾਣੀਂ ਹੋ ਕੇ ਦਿਲੀ ਪੁਜਣਾ+

ਮਾਰੋ ਮਾਰ ਕਰਦਾ ਸ਼ਾਹ ਲਾਹੌਰ †ਵੜਯਾ ਅਗੋਂ ਕਿਸੇ ਜਵਾਬ ਨ ਕਾਇ ਦਿਤਾ
ਬੇਗਮ ਮੁੜਕੇ ਤਖਤ ਬਹਾਲ ਦਿਤੀ ਖਾਂ ਮੁਨਜ਼ਿਮ ਨਾਇਬ ਬਣਾਇ ਦਿਤਾ


+੨੬ ਜਨਵਰੀ ੧੭੫੭ ਨੂੰ ਸ਼ਾਹ ਦਿਲੀ ਪੁਜਾ ।

†੨੦ ਦਸੰਬਰ ੧੭੫੬ ਨੂੰ ਲਾਹੌਰ ਪੁਜਾ।