ਸਮੱਗਰੀ 'ਤੇ ਜਾਓ

ਪੰਨਾ:Johar khalsa.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੨੩)


ਫੇਰ ਵਲ ਸਰਹੰਦ ਦੇ ਹੋਯਾ ਸਿੱਧਾ ਦੇਸ ਮਾਰ ਬਰਬਾਦ ਕਰਾਇ ਦਿਤਾ
ਪਈਆਂ ਭਾਜੜਾਂ ਦੇਸ ਦੇ ਵਿਚ ਸਾਰੇ ਸਿੰਘਾਂ ਲਾਂਭੇ ਹੋ ਵੇਲਾ ਲੰਘਾਇ ਦਿਤਾ
ਦੀਨਾ ਬੇਗ ਜਾਲੰਧਰੋਂ ਨੱਠ ਗਿਆ ਮੂੰਹ ਵਿਚ ਪਹਾੜਾਂ ਦੇ ਜਾਇ ਦਿਤਾ
ਨਾਸਰ ਅਲੀ ਖਾਂ ਨੂੰ ਥਾਂ ਓਸਦੇ ਜੀ ਸੂਬਾ ਕਰ ਦੁਰਾਨੀ ਬੈਠਾਇ ਦਿਤਾ
ਜਦੋਂ ਲੰਘ ਸਤਲੁਜ ਤੋਂ ਪਾਰ ਹੋਯਾ ਦਿਲ ਸੂਬੇ ਸਰਹੰਦ ਨੇ ਢਾਹਿ ਦਿਤਾ
ਨੱਠ ਗਿਆ ਸਦੀਕ ਭੀ ਜਾਨ ਲੈਕੇ ਸ਼ਹਿਰ ਗਿਲਜਿਆਂ ਕਰ ਸਫਾਇ ਦਿਤਾ
ਸਿੱਧਾ ਜਾ *ਦਿਲੀ ਵਿਚ ਹੋਯਾ ਦਾਖਲ ਬਾਦਸ਼ਾਹ ਨੇ ਸੀਸ ਝੁਕਾਇ ਦਿਤਾ
ਲੜੇ ਮਰੇ ਦੇ ਬਿਨਾਂ ਕਰਤਾਰ ਸਿੰਘਾ +ਝੂਣ ਦਿਲੀ ਦਾ ਤਖਤ ਹਿਲਾਇ ਦਿਤਾ

ਦਿੱਲੀ ਤੋਂ ਅਹਿਮਦ ਸ਼ਾਹ ਦੀ ਵਾਪਸੀ

ਬਾਦਸ਼ਾਹ ਐਵੇਂ ਨਾਮ ਮਾਤ੍ਰ ਹੀ ਸੀ ਗਾਜ਼ੀ ਦੀਨ ਹੀ ਸੀ ਮੁਖਤਾਰ ਭਾਈ
ਓਸ ਬਾਦਸ਼ਾਹਦੇ ਨਾਲ ਸੁਲ੍ਹਾ ਕਰਕੇ ਆਯਾ ਕਾਲ ਸਿਰਤੋਂ ਲਿਆਟਾਰ ਭਾਈ
ਆਲਮਗੀਰ †ਦਿੱਲੀ ਵਾਲੇ ਬਾਦਸ਼ਾਹ ਨੇ ਡਰ ਸ਼ਾਹਦੁਰਾਨੀ ਦਾ ਧਾਰ ਭਾਈ
()ਅਹਿਮਦਸ਼ਾਹ ਦੀ ਧੀ ਤੈਮੂਰ ਨੂੰ ਦੇਇ ਲਿਆ ਵਿਗੜਿਆ ਕੰਮਸਵਾਰ ਭਾਈ
ਮੁਹੰਮਦਸ਼ਾਹ ਦੀ ੦ਧੀ ਦੁਰਾਨੀ ਨੂੰ ਦੇਇ ਲਿਆ ਓਸ ਤਾਈਂ ਫੰਧੇਡਾਰ ਭਾਈ
ਕਈ ਲੱਖ ਦੇ ਜ਼ੇਵਰ ਸੋਨਾ ਚਾਂਦੀ ਹੋਰ ਨਕਦੀ ਬੇਸ਼ੁਮਾਰ ਭਾਈ
ਅਹਿਮਦਸ਼ਾਹ ਲੈ? ਦਿੱਲੀ ਤੋਂ ਟੁਰ ਪਿਆ ਕਰ ਵੱਲ ਪੰਜਾਬ ਮੁਹਾਰ ਭਾਈ
ਲੈਂਦਾ ਨਜ਼ਰ ਨਿਆਜ਼ ਕਰਤਾਰ ਸਿੰਘਾ ਆ ਗਿਆ ਕੁਰਖੇਤਰ ਵਿਚਾਰ ਭਾਈ


*ਅਹਿਮਦ ਸ਼ਾਹ ਨੂੰ ਦਿੱਲੀਓਂ ਦਸ ਕੋਹ ਦੀ ਵਿਥ ਤੇ ਨਰੀਲੇ ਪਾਸ ਆਲਮਗੀਰ ਆਪ ਤੇ ਗਾਜ਼ੀ ਦੀਨ ਜਾ ਮਿਲੇ ਸਨ ।

+ਅਹਿਮਦ ਸ਼ਾਹ ਦਿਲੀ ਵਿਚ ੨੩ ਜਨਵਰੀ ੧੭੫੭ ਨੂੰ ਦਾਖਲ ਹੋਇਆ ਅਤੇ ਉਸ ਦਿਨ ਤੋਂ ਹੀ ਉਸ ਦੇ ਲਸ਼ਕਰ ਨੇ ਲੁਟ ਮਾਰ ਤੇ ਹੋਰ ਹਰ ਕਿਸਮਾਂ ਦੇ ਜ਼ੁਲਮ ਸ਼ੁਰੂ ਕਰ ਦਿਤੇ ਅਹਿਮਦ ਸ਼ਾਹ ਨੇ ਵੀ ਦੁਖ ਤਕਲੀਫਾਂ ਦੇਣ ਦਾ ਖੁਦ ਤ੍ਰੀਕਾ ਅਖਤਿਆਰ ਕੀਤਾ ਅਤੇ ਉਚ ਦਰਬਾਰੀਆਂ ਦੀ ਇਜ਼ਤ ਖਾਕ ਵਿਚ ਮਿਲਾ ਦਿਤੀ ਜਾਂਦੀ। ਬਹੁਤ ਵਡੇ ਵਡੇ ਅਮੀਰਾਂ ਦੇ ਘਰ ਪੁਟੇ ਗਏ ਲੱਤਾਂ ਤੋੜੀਆਂ ਗਈਆਂ ਅਤੇ ਔਰਤਾਂ ਪਾਸੋਂ ਸਭ ਕੁਝ ਖੋਹ ਲਿਆ ਅਤੇ ਸਭ ਤੋਂ ਚੰਗੀ ਸੇਵਾ ਜੋ ਮੁਗਲਾਨੀ ਬੇਗਮ ਨੇ ਸ਼ਾਹ ਦੀ ਕੀਤੀ ਉਹ ਉਹਨਾਂ ਅਮੀਰਾਂ ਬਾਰੇ ਪੂਰਾ ਪਤਾ ਸੀ ਕਿ ਉਹ ਕਿਤਨੇ ਕੁ ਪਾਣੀ ਵਿਚ ਹਨ ਅਤੇ ਕਿਹੜੀਆਂ ਕੰਵਾਰੀਆਂ ਲੜਕੀਆਂ ਸ਼ਾਹੀ ਹੈਰਮ ਵਿਚ ਸਨ ।†ਇਹ ਜਹਾਂਦਾਦ ਸ਼ਾਹ ਦਾ ਬੇਟਾ ਸੀ ।

()ਅਹਿਮਦ ਸ਼ਾਹ ਮੁਹੰਮਦ ਸ਼ਾਹ ਰੰਗੀਲੇ ਦਾ ਪੁਤ੍ਰ ਸੀ ।੦ਇਹ ਹਜ਼ਰਤ ਬੇਗਮ ਮੁਹੰਮਦ ਸ਼ਾਹ ਰੰਗੀਲੇ ਦੀ ਧੀ ਸੀ । ਮੁਹੰਮਦ ਸ਼ਾਹ ਦੀ ਬੇਗਮ ਸ਼ਾਹ ਮਹਿਲ ਨੇ ਆਲਮਗੀਰ ਸਾਨੀ ਦੇ ਕਹਿਣ ਤੇ ਏਸ ਆਪਣੀ ਧੀ ਦਾ ਡੋਲਾ ਅਹਿਮਦ ਸ਼ਾਹ ਦੁਰਾਨੀ ਨੂੰ ਦੇ ਦਿੱਤਾ ਸੀ ।

?ਅਹਿਮਦ ਸ਼ਾਹ ਦਿਲੀ ਦੋ ਮਹੀਨੇ ਰਿਹਾ ਤੇ ਰੋਜ਼ ਲੁਟ ਮਾਰ ਕਰਦਾ ਰਿਹਾ ।